ਉਮੀਦ ਹੈ ਕਿ ਆਸਟਰੇਲੀਆ ''ਚ ਵੀ ਅਜਿਹਾ ਹੀ ਪ੍ਰਦਰਸ਼ਨ ਕਰਨਗੇ ਬੱਲੇਬਾਜ਼ : ਕੋਹਲੀ

Sunday, Oct 14, 2018 - 09:51 PM (IST)

ਉਮੀਦ ਹੈ ਕਿ ਆਸਟਰੇਲੀਆ ''ਚ ਵੀ ਅਜਿਹਾ ਹੀ ਪ੍ਰਦਰਸ਼ਨ ਕਰਨਗੇ ਬੱਲੇਬਾਜ਼ : ਕੋਹਲੀ

ਹੈਦਰਾਬਾਦ—  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਮੇਸ਼ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇਸ ਤੇਜ਼ ਗੇਂਦਬਾਜ਼ ਨੂੰ ਅਗਲੇ ਮਹੀਨੇ ਆਸਟਰੇਲੀਆ ਦਾ ਦੌਰਾ ਕਰਨ ਵਾਲੀ ਟੀਮ 'ਚ ਸ਼ੁਰੂਆਤੀ ਇਲੈਵਨ 'ਚ ਚੋਣ ਦਾ ਦਾਅਵੇਦਾਰ ਬਣਾ ਦਿੱਤਾ ਹੈ। ਆਸਟਰੇਲੀਆ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ 6 ਦਸੰਬਰ ਤੋਂ ਸ਼ੁਰੂ ਹੋਵੇਗੀ। ਉਮੇਸ਼ ਨੇ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ 'ਚ ਸਪਾਟ ਪਿੱਚ 'ਤੇ 10 ਵਿਕਟਾਂ ਹਾਸਲ ਕਰਨ 'ਚ ਸਫਲ ਰਹੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਟੀਮ ਦੇ ਗੇਂਦਬਾਜ਼ਾਂ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਉਹ ਚਾਹੁੰਦਾ ਹੈ ਕਿ ਅਗਲੇ ਮਹੀਨੇ ਜਦੋਂ ਟੀਮ ਆਸਟਰੇਲੀਆ ਦਾ ਦੌਰਾ ਕਰੇਗੀ ਤਾਂ ਉਸ ਦੇ ਬੱਲੇਬਾਜ਼ ਵੀ ਆਪਣੀ ਘਰੇਲੂ ਫਾਰਮ ਨੂੰ ਜਾਰੀ ਰੱਖਣ। ਗੇਂਦਬਾਜ਼ਾਂ ਨੇ ਪਿਛਲੇ ਕੁਝ ਸਮੇਂ ਤੋਂ ਭਾਰਤ ਲਈ ਘਰੇਲੂ ਤੇ ਵਿਦੇਸ਼ੀ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਬੱਲੇਬਾਜ਼ਾਂ ਨੇ ਵਾਰ-ਵਾਰ ਟੀਮ ਨੂੰ ਨਿਰਾਸ਼ ਕੀਤਾ ਹੈ।
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਇਨ੍ਹਾਂ ਖਿਡਾਰੀਆਂ ਨੂੰ ਫਿੱਟ ਤੇ ਚੰਗੀ ਖੇਡ ਦਿਖਾਉਣ ਲਈ ਬੇਤਾਬ ਦੇਖ ਕੇ ਸਚਮੁੱਚ ਖੁਸ਼ ਹਾਂ। ਹੁਣ ਬਾਕੀ ਦਾ ਕੰਮ ਕਰਨਾ ਬੱਲੇਬਾਜ਼ਾਂ 'ਤੇ ਨਿਰਭਰ ਕਰਦਾ ਹੈ। ਇਸ ਮੈਚ ਵਿਚ ਪਹਿਲੀ ਪਾਰੀ ਰਾਜਕੋਟ ਵਿਚ ਪਿਛਲੀ ਪਾਰੀ ਤੋਂ ਜ਼ਿਆਦਾ ਚੁਣੌਤੀਪੂਰਨ ਸੀ।
ਤੇਜ਼ ਗੇਂਦਬਾਜ਼ ਉਮੇਸ਼ ਯਾਦਵ (133 ਦੌੜਾਂ 'ਤੇ 10 ਵਿਕਟਾਂ) ਦੇ ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਐਤਵਾਰ 10 ਵਿਕਟਾਂ ਨਾਲ ਇਕਤਰਫਾ ਜਿੱਤ ਆਪਣੇ ਨਾਂ ਕਰਨ ਦੇ ਨਾਲ ਹੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਲਈ।


Related News