ਮੇਰੇ ਦਿਲ ’ਚ ਕਰਟਲੀ ਐਂਬ੍ਰੋਸ ਲਈ ਕੋਈ ਸਨਮਾਨ ਨਹੀਂ : ਕ੍ਰਿਸ ਗੇਲ

Thursday, Oct 14, 2021 - 02:20 PM (IST)

ਮੇਰੇ ਦਿਲ ’ਚ ਕਰਟਲੀ ਐਂਬ੍ਰੋਸ ਲਈ ਕੋਈ ਸਨਮਾਨ ਨਹੀਂ : ਕ੍ਰਿਸ ਗੇਲ

ਸੇਂਟ ਕਿੱਟਸ (ਵਾਰਤਾ)- ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਸਾਬਕਾ ਹਮਵਤਨ ਤੇਜ਼ ਗੇਂਦਬਾਜ਼ ਕਰਟਲੀ ਐਂਬ੍ਰੋਸ ’ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ ਹੈ। ਗੇਲ ਨੇ ਕਿਹਾ ਕਿ ਉਨ੍ਹਾਂ ਦਾ ਐਂਬਰੋਜ਼ ਲਈ ਕੋਈ ਸਨਮਾਨ ਨਹੀਂ ਹੈ, ਇਸ ਲਈ ਮੇਰੇ ਲਈ ਇਹ ਮਾਮਲਾ ਇਥੇ ਹੀ ਖ਼ਤਮ ਹੋ ਜਾਂਦਾ ਹੈ। ਗੇਲ ਨੇ ਕਿਹਾ ਕਿ ਮੈਂ ਜਦੋਂ ਟੀਮ ’ਚ ਆਇਆ ਤਾਂ ਉਸ ਦਾ ਬਹੁਤ ਸਨਮਾਨ ਕਰਦਾ ਸੀ। ਇਹ ਮੈਂ ਦਿਲ ਤੋਂ ਬੋਲ ਰਿਹਾ ਹਾਂ ਪਰ ਪਤਾ ਨਹੀਂ ਜਦੋਂ ਤੋਂ ਉਹ ਰਿਟਾਇਰ ਹੋਇਆ ਹੈ, ਉਹ ਮੇਰੇ ਬਾਰੇ ਅਕਸਰ ਮੀਡੀਆ ਨਾਲ ਨਕਾਰਾਤਮਕ ਗੱਲਾਂ ਕਰਦਾ ਰਹਿੰਦਾ ਹੈ। ਸ਼ਾਇਦ ਉਹ ਆਪਣੇ ਵੱਲ ਧਿਆਨ ਖਿੱਚਣਾ ਚਾਹੁੰਦਾ ਹੈ ਅਤੇ ਇਹ ਉਸ ਨੂੰ ਮਿਲ ਵੀ ਰਿਹਾ ਹੈ। ਇਸ ਲਈ ਮੈਂ ਉਸ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਵਾਪਸ ਦੇ ਰਿਹਾ ਹਾਂ।

ਗੇਲ ਨੇ ਕਿਹਾ ਕਿ ਉਸ ਨੂੰ ਤੁਸੀਂ ਸੂਚਿਤ ਕਰ ਦਿਓ ਕਿ ਯੂਨੀਵਸ ਬਾਸ ਕ੍ਰਿਸ ਗੇਲ ਉਸ ਦਾ ਸਨਮਾਨ ਨਹੀਂ ਕਰਦਾ ਹੈ। 2012 ਅਤੇ 2016 ਵਿਚ ਵੈਸਟਇੰਡੀਜ਼ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਗੇਲ ਨੇ ਕਿਹਾ ਕਿ ਜੇਕਰ ਸਾਬਕਾ ਖਿਡਾਰੀ ਸਾਡੇ ਲਈ ਨਕਾਰਾਤਮਕ ਰਹਿਣਗੇ ਅਤੇ ਸਾਡਾ ਸਮਰਥਨ ਨਹੀਂ ਕਰਨਗੇ ਤਾਂ ਯੂਨੀਵਰਸ ਬੌਸ ਵੀ ਉਨ੍ਹਾਂ ਨੂੰ ਜਵਾਬ ਦਿੰਦੇ ਰਹਿਣਗੇ। ਗੇਲ ਨੇ ਕਿਹਾ ਕਿ ਪੁਰਾਣੇ ਖਿਡਾਰੀਆਂ ਨੂੰ ਚੁਣੀ ਹੋਈ ਟੀਮ ਲਈ ਇੰਨੇ ਨਕਾਰਾਤਮਕ ਹੋਣ ਦੀ ਬਜਾਏ ਸਮਰਥਨ ਕਰਨਾ ਚਾਹੀਦਾ ਹੈ। ਅਜਿਹੇ ਬਿਆਨਾਂ ਨਾਲ ਟੀਮ ਵਿਚ ਨਕਾਰਾਤਮਕ ਊਰਜਾ ਆਉਂਦੀ ਹੈ। ਦੂਜੇ ਦੇਸ਼ਾਂ ਦੇ ਪੁਰਾਣੇ ਖਿਡਾਰੀ ਇੰਨੇ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਪਣੀ ਟੀਮ ਦਾ ਬਹੁਤ ਸਮਰਥਨ ਕਰਦੇ ਹਨ ਪਰ ਕੀ ਸਾਡੇ ਪੁਰਾਣੇ ਖਿਡਾਰੀ ਅਜਿਹਾ ਨਹੀਂ ਕਰ ਸਕਦੇ? ਗੇਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਟੀਮ ਰਿਕਾਰਡ ਤੀਜੀ ਵਾਰ ਟਰਾਫੀ ਜਿੱਤਣ ਜਾ ਰਹੀ ਹੈ।


author

cherry

Content Editor

Related News