ਪਿਛਲੇ ਇਕ ਮਹੀਨੇ ਤੋਂ ਮੈਦਾਨ ''ਤੇ ਵਾਪਸ ਆਉਣ ਦੀ ਉਡੀਕ ਕਰ ਰਹੀ ਹਾਂ: ਹਰਮਨਪ੍ਰੀਤ
Sunday, Dec 21, 2025 - 10:59 AM (IST)
ਵਿਸ਼ਾਖਾਪਟਨਮ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼੍ਰੀਲੰਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਕਿਹਾ ਕਿ ਵਨਡੇ ਵਿਸ਼ਵ ਕੱਪ ਵਿੱਚ ਸਫਲ ਮੁਹਿੰਮ ਤੋਂ ਬਾਅਦ, ਟੀਮ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਮੈਦਾਨ 'ਤੇ ਵਾਪਸ ਆਉਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਹੈ। ਭਾਰਤ ਐਤਵਾਰ ਨੂੰ ਸ਼੍ਰੀਲੰਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੈਚ ਖੇਡੇਗਾ।
ਇਹ ਲੜੀ ਹਰਮਨਪ੍ਰੀਤ ਦੀ ਕਪਤਾਨੀ ਹੇਠ ਘਰੇਲੂ ਧਰਤੀ 'ਤੇ ਇਤਿਹਾਸਕ ਵਨਡੇ ਵਿਸ਼ਵ ਕੱਪ ਜਿੱਤ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਸ਼ੁਰੂ ਹੋ ਰਹੀ ਹੈ। ਹਰਮਨਪ੍ਰੀਤ ਨੇ ਕਿਹਾ, "ਸਾਡਾ ਬਹੁਤ ਵਿਅਸਤ ਸ਼ਡਿਊਲ ਸੀ (ਵਨਡੇ ਲਵਿਸ਼ਵ ਕੱਪ ਜਿੱਤ ਤੋਂ ਬਾਅਦ), ਪਰ ਮੈਂ ਹਰ ਵਿਸ਼ਵ ਕੱਪ ਤੋਂ ਬਾਅਦ ਇੱਕ ਅਜਿਹਾ ਸ਼ਡਿਊਲ ਚਾਹੁੰਦੀ ਹਾਂ। ਇਸ ਲਈ ਮੈਨੂੰ ਕੋਈ ਸਮੱਸਿਆ ਨਹੀਂ ਹੈ। ਅਸੀਂ ਇਸ ਲੜੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।" ਅਸੀਂ ਪਿਛਲੇ ਮਹੀਨੇ ਤੋਂ ਮੈਦਾਨ 'ਤੇ ਉਤਰਨ ਦੀ ਉਡੀਕ ਕਰ ਰਹੇ ਸੀ ਕਿਉਂਕਿ ਆਖਰਕਾਰ, ਮੈਦਾਨ 'ਤੇ ਖੇਡਣਾ ਹੀ ਸਾਨੂੰ ਸਭ ਤੋਂ ਵੱਧ ਖੁਸ਼ੀ ਦਿੰਦਾ ਹੈ।"
