ਮੈਨੂੰ ਨਹੀਂ ਲੱਗਦਾ ਧੋਨੀ ਹੁਣ ਫਿਰ ਭਾਰਤ ਲਈ ਖੇਡ ਸਕੇਗਾ : ਭੱਜੀ
Friday, Apr 24, 2020 - 01:47 AM (IST)

ਨਵੀਂ ਦਿੱਲੀ— ਭਾਰਤ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਨੂੰ ਨਹੀਂ ਲੱਗਦਾ ਕਿ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਫਿਰ ਭਾਰਤੀ ਟੀਮ ਦੇ ਲਈ ਖੇਡਣਗੇ। ਧੋਨੀ ਪਿਛਲੇ ਸਾਲ ਜੁਲਾਈ 'ਚ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ 'ਚ ਭਾਰਤ ਲਈ ਆਖਰੀ ਵਾਰ ਖੇਡੇ ਸੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ ਚੈਟ ਦੇ ਦੌਰਾਨ ਧੋਨੀ ਨੇ ਭਵਿੱਖ ਦੇ ਵਾਰੇ 'ਚ ਪੁੱਛਣ 'ਤੇ ਹਰਭਜਨ ਨੇ ਕਿਹਾ ਕਿ ਜਦੋਂ ਮੈਂ ਚੇਨਈ ਸੁਪਰਕਿੰਗਸ ਦੇ ਕੈਂਪਰ 'ਚ ਸੀ ਤਾਂ ਲੋਕਾਂ ਨੇ ਮੈਨੂੰ ਧੋਨੀ ਦੇ ਵਾਰੇ 'ਚ ਪੁੱਛਿਆ। ਮੈਂ ਨਹੀਂ ਜਾਣਦਾ, ਇਹ ਉਸ 'ਤੇ ਨਿਰਭਰ ਕਰਦਾ ਹੈ। ਤੁਹਾਨੂੰ ਜਾਨਣ ਦੀ ਜ਼ਰੂਰਤ ਹੈ ਕਿ ਉਹ ਫਿਰ ਤੋਂ ਭਾਰਤ ਲਈ ਖੇਡਣਾ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਜਿੱਥੇ ਤਕ ਮੈਂ ਉਸ ਨੂੰ ਜਾਣਦਾ ਹਾ ਉਹ ਫਿਰ ਭਾਰਤੀ ਟੀਮ ਦੀ ਨੀਲੀ ਜਰਸੀ ਨਹੀਂ ਪਾਉਣਗੇ।
ਆਈ. ਪੀ. ਐੱਲ. 'ਚ ਖੇਡੇਗਾ ਪਰ ਭਾਰਤ ਦੇ ਲਈ ਮੈਨੂੰ ਲੱਗਦਾ ਹੈ ਕਿ ਉਸ ਨੇ ਫੈਸਲਾ ਕਰ ਲਿਆ ਸੀ ਕਿ ਵਿਸ਼ਵ ਕੱਪ (2019) ਉਸਦਾ ਆਖਰੀ ਟੂਰਨਾਮੈਂਟ ਸੀ। ਹਰਭਜਨ ਨੇ ਕਿਹਾ ਕਿ ਟੀਮ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 'ਤੇ ਬਹੁਤ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਟੀਮ ਵਿਰਾਟ ਤੇ ਰੋਹਿਤ 'ਤੇ ਨਿਰਭਰ ਕਰਦੀ ਹੈ। ਵਿਰਾਟ ਤੇ ਧੋਨੀ ਦੇ ਆਊਟ ਹੋਣ ਤੋਂ ਬਾਅਦ ਅਸੀਂ 70 ਫੀਸਦੀ ਮੈਚ ਗੁਆ ਦਿੰਦੇ ਹਾਂ।