ਸਰੀਰਕ ਤੌਰ ’ਤੇ ਬਹੁਤ ਚੰਗੀ ਸਥਿਤੀ ’ਚ ਹਾਂ : ਨੀਰਜ ਚੋਪੜਾ
Saturday, Mar 09, 2024 - 10:53 AM (IST)

ਨਵੀਂ ਦਿੱਲੀ– ਵਿਸ਼ਵ ਚੈਂਪੀਅਨ ਤੇ ਓਲੰਪਿਕ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕਿਹਾ ਕਿ ਉਹ ਸਰੀਰਕ ਤੌਰ ’ਤੇ ਬਹੁਤ ਚੰਗੀ ਸਥਿਤੀ ਵਿਚ ਹੈ ਤੇ ਇਸ ਤੋਂ ਪਹਿਲਾਂ ਉਸ ਨੇ ਕਦੇ ਇੰਨਾ ਚੰਗਾ ਮਹਿਸੂਸ ਨਹੀਂ ਕੀਤਾ ਸੀ। ਚੋਪੜਾ 2024 ’ਚ ਪਹਿਲੀ ਵਾਰ ਆਊਟਡੋਰ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਤੋਂ ਪਹਿਲਾਂ ਇਸ ਹਫਤੇ ਤੋਂ ਤੁਰਕੀ ’ਚ ਅਭਿਆਸ ਸ਼ੁਰੂ ਕਰੇਗਾ।