ਮੈਂ ਰੋਹਿਤ ਸ਼ਰਮਾ ਨਾਲ ਸਹਿਮਤ ਹਾਂ, WTC ਫਾਈਨਲ ਲਈ 3 ਮੈਚਾਂ ਦੀ ਸੀਰੀਜ਼ ਹੋਣੀ ਚਾਹੀਦੀ ਹੈ: ਬ੍ਰੈਡ ਹਾਗ
Tuesday, Jun 13, 2023 - 03:19 PM (IST)
ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ ਨੇ ਕਿਹਾ ਹੈ ਕਿ ਉਹ ਤਿੰਨ ਮੈਚਾਂ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਰੋਹਿਤ ਸ਼ਰਮਾ ਦੇ ਬਿਆਨ ਨਾਲ ਸਹਿਮਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਆਈ. ਸੀ. ਸੀ. ਨੂੰ ਡਬਲਯੂ. ਟੀ. ਸੀ. ਚੱਕਰ (ਸਾਈਕਲ) 'ਚ ਫਾਰਮੈਟ 'ਚ ਕੁਝ ਬਦਲਾਅ ਕਰਨੇ ਚਾਹੀਦੇ ਹਨ।
ਐਤਵਾਰ ਨੂੰ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਰੋਹਿਤ ਨੇ ਸੁਝਾਅ ਦਿੱਤਾ ਸੀ ਕਿ ਚੱਕਰ ਦੇ ਅੰਤ 'ਚ ਚੋਟੀ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਇਕ-ਇਕ ਮੈਚ ਦੀ ਬਜਾਏ ਤਿੰਨ ਮੈਚਾਂ ਦੀ ਸੀਰੀਜ਼ ਖੇਡਣੀ ਚਾਹੀਦੀ ਹੈ।ਰੋਹਿਤ ਨੇ ਕਿਹਾ, "ਮੈਂ ਡਬਲਯੂ. ਟੀ. ਸੀ. ਫਾਈਨਲ ਲਈ 3 ਟੈਸਟ ਮੈਚਾਂ ਦੀ ਸੀਰੀਜ਼ ਖੇਡਣਾ ਚਾਹੁੰਦਾ ਹਾਂ। ਅਸੀਂ ਸਖਤ ਅਭਿਆਸ ਕੀਤਾ ਅਤੇ ਅਸੀਂ ਲੜੇ, ਪਰ ਅਸੀਂ ਸਿਰਫ 1 ਮੈਚ ਖੇਡਿਆ।
ਇਹ ਵੀ ਪੜ੍ਹੋ : ਬੀਜਿੰਗ ਏਅਰਪੋਰਟ 'ਤੇ ਹਿਰਾਸਤ 'ਚ ਲਏ ਗਏ ਲਿਓਨਿਲ ਮੇਸੀ, ਸਾਹਮਣੇ ਆਈ ਵਜ੍ਹਾ, ਵੀਡੀਓ ਵਾਇਰਲ
ਮੈਨੂੰ ਲੱਗਦਾ ਹੈ ਕਿ ਅਗਲੇ ਡਬਲਯੂ. ਟੀ. ਸੀ. ਚੱਕਰ ਵਿੱਚ ਫਾਈਨਲ ਟੀਮ ਲਈ 3 ਟੈਸਟ ਮੈਚਾਂ ਦੀ ਸੀਰੀਜ਼ ਕਰਵਾਉਣਾ ਸਹੀ ਹੋਵੇਗਾ।" ਇਹ ਸੁਝਾਅ ਬਹੁਤ ਸਾਰੇ ਦਿੱਗਜਾਂ ਲਈ ਸਹੀ ਨਹੀਂ ਲੱਗਾ ਪਰ ਹਾਗ ਭਾਰਤੀ ਕਪਤਾਨ ਦੁਆਰਾ ਦਿੱਤੇ ਗਏ ਤਰਕ ਨਾਲ ਸਹਿਮਤ ਸੀ। ਆਪਣੇ ਯੂਟਿਊਬ ਚੈਨਲ 'ਤੇ ਬੋਲਦਿਆਂ ਸਾਬਕਾ ਸਪਿਨਰ ਨੇ ਕਿਹਾ ਕਿ ਉਹ ਰੋਹਿਤ ਨਾਲ ਸਹਿਮਤ ਹਨ।
ਹਾਗ ਨੇ ਕਿਹਾ, ''ਮੈਂ ਰੋਹਿਤ ਸ਼ਰਮਾ ਨਾਲ ਸਹਿਮਤ ਹਾਂ ਕਿ ਡਬਲਯੂ.ਟੀ.ਸੀ. ਫਾਈਨਲ ਤਿੰਨ ਮੈਚਾਂ ਦੀ ਸੀਰੀਜ਼ ਹੋਣੀ ਚਾਹੀਦੀ ਹੈ, ਪਰ ਇਸ ਵਾਰ ਇਹ ਇਕ ਮੈਚ ਦਾ ਫਾਈਨਲ ਸੀ ਅਤੇ ਆਸਟ੍ਰੇਲੀਆ ਨੇ ਇਸ ਨੂੰ ਜਿੱਤ ਲਿਆ ਅਤੇ ਮੈਂ ਇਸ ਤੋਂ ਦੂਰ ਨਹੀਂ ਜਾ ਰਿਹਾ ਹਾਂ, ਇਹ ਹੋਰ ਅੱਗੇ ਵਧਣ ਬਾਰੇ ਹੈ। ਮੈਨੂੰ ਲੱਗਦਾ ਹੈ ਕਿ ਚਾਰ-ਚਾਰ ਟੀਮਾਂ ਦੇ ਦੋ ਡਿਵੀਜ਼ਨ ਹੋਣੇ ਚਾਹੀਦੇ ਹਨ। ਡਿਵੀਜ਼ਨ ਵਨ ਵਿੱਚ ਟਾਪ-4 ਟੀਮਾਂ ਅਤੇ ਫਿਰ ਬਾਕੀ ਟੀਮਾਂ ਦੂਜੇ ਡਿਵੀਜ਼ਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਐਸੋਸੀਏਟ ਟੀਮਾਂ ਡਿਵੀਜ਼ਨ ਤਿੰਨ ਵਿੱਚ ਹੋ ਸਕਦੀਆਂ ਹਨ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।