ਆਈ. ਪੀ. ਐੱਲ. ਫਾਈਨਲ ਲਈ ਸਟੈਂਡਬਾਈ ਰਹੇਗਾ ਹੈਦਰਾਬਾਦ

Monday, Apr 08, 2019 - 10:15 PM (IST)

ਆਈ. ਪੀ. ਐੱਲ. ਫਾਈਨਲ ਲਈ ਸਟੈਂਡਬਾਈ ਰਹੇਗਾ ਹੈਦਰਾਬਾਦ

ਨਵੀਂ ਦਿੱਲੀ- ਚੇਪਕ ਸਟੇਡੀਅਮ ਦੀਆਂ 3 ਬੰਦ ਗੈਲਰੀਆਂ ਦਾ ਮਸਲਾ ਹੱਲ ਨਾ ਹੋਣ ਦੀ ਸੂਰਤ 'ਚ ਹੈਦਰਾਬਾਦ ਰਾਜੀਵ ਗਾਂਧੀ ਸਟੇਡੀਅਮ 12 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ ਪਲੇਅ ਆਫ ਤੇ ਫਾਈਨਲ ਮੈਚ ਲਈ ਸਟੈਂਡਬਾਈ ਰਹੇਗਾ। ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) 3 ਗੈਲਰੀਆਂ ਆਈ, ਜੇ ਤੇ ਕੇ ਲਈ ਸਥਾਨਕ ਨਗਰ ਨਿਗਮ ਤੋਂ 2012 ਤੋਂ ਐੱਨ. ਓ. ਸੀ. ਨਹੀਂ ਲੈ ਸਕਿਆ ਹੈ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਟੀ. ਐੱਨ. ਸੀ. ਏ. ਨਾਲ ਗੱਲ ਕਰਾਂਗੇ ਕਿਉਂਕਿ ਅਸੀਂ ਚੇਨਈ ਤੋਂ ਆਪਣੇ ਮੈਦਾਨ 'ਤੇ ਖੇਡਣ ਦਾ ਅਧਿਕਾਰ ਨਹੀਂ ਖੋਹਣਾ ਚਾਹੁੰਦੇ ਪਰ 3 ਖਾਲੀ ਗੈਲਰੀਆਂ ਇਕ ਮਸਲਾ ਹੈ। ਹੈਦਰਾਬਾਦ ਤੇ ਬੈਂਗਲੁਰੂ ਪਲੇਅ ਆਫ, ਐਲਿਮੀਨੇਟਰ ਤੇ ਫਾਈਨਲ ਲਈ 2 ਸਟੈਂਡਬਾਈ ਵੈਨਿਊ ਹੋਣਗੇ।


author

Gurdeep Singh

Content Editor

Related News