ਹੋਲਡਿੰਗ ਬੋਲੇ- ਪਤਾ ਨਹੀਂ, ਗੇਂਦ ਨੂੰ ਚਮਕਾਉਣ ਵਾਲੀ ''ਪਾਲਿਸ਼'' ਕਿਵੇਂ ਕੰਮ ਕਰੇਗੀ

05/13/2020 7:33:09 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਆਪਣੇ ਜਮਾਨੇ ਦੇ ਦਿੱਗਜ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਕੋਵਿਡ-19 ਮਹਾਮਾਰੀ ਤੋਂ ਉੱਭਰਨ ਤੋਂ ਬਾਅਦ ਕ੍ਰਿਕਟ ਗੇਂਦ ਨੂੰ ਚਮਕਾਉਣ ਦੇ ਲਈ ਸਿਥੈਟਿਕ ਸਮੱਗਰੀ ਦੀ ਵਰਤੋਂ ਕਰਨ 'ਤੇ ਸ਼ੰਕਾ ਜ਼ਾਹਰ ਕੀਤੀ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅੰਤਰਰਾਸ਼ਟਰੀ ਕ੍ਰਿਕਟ ਦੀ ਮੁੜ ਬਹਾਲੀ 'ਤੇ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਦਾ ਉਪਯੋਗ ਕਰਨਾ ਬੰਦ ਕੀਤਾ ਜਾ ਸਕਦਾ ਹੈ ਤਾਂਕਿ ਲਾਗ ਨੂੰ ਘੱਟ ਕੀਤਾ ਜਾ ਸਕੇ। 66 ਸਾਲ ਦੇ ਹੋਲਡਿੰਗ ਨੇ ਕਿਹਾ ਕਿ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਜਾਂ ਪਸੀਨੇ ਦੀ ਵਰਤੋਂ ਕਰਨਾ ਗੇਂਦਬਾਜ਼ਾਂ ਦੀ ਕੁਦਰਤੀ ਰੁਝਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ (ਗੇਂਦਬਾਜ਼ਾਂ ਦੇ ਲਈ) ਮੁਸ਼ਕਿਲ ਹੋਵੇਗਾ। ਕਿਸੇ ਵੀ ਗੇਂਦਬਾਜ਼ ਦੀ ਇਹ ਆਦਤ ਹੁੰਦੀ ਹੈ ਕਿ ਇਕ ਵਾਰ ਗੇਂਦ ਹੱਥ 'ਚ ਆਉਣ 'ਤੇ ਉਹ ਉਸ 'ਤੇ ਲਾਰ ਜਾਂ ਪਸੀਨਾ ਲਗਾਉਂਦਾ ਹੈ। ਇਹ ਕੁਦਰਤੀ ਹੈ।
ਆਸਟਰੇਲੀਆਈ ਗੇਂਦ ਨਿਰਮਾਤਾ ਕੰਪਨੀ ਕੁੱਕਾਬੁਰਾ ਗੇਂਦ ਚਮਕਾਉਣ ਦੇ ਲਈ ਸਿਥੈਟਿਕ ਸਮੱਗਰੀ ਤਿਆਰ ਕਰਨ 'ਚ ਲੱਗਿਆ ਹੈ ਪਰ ਹੋਲਡਿੰਗ ਨੇ ਕਿਹਾ ਕਿ ਇਹ ਗੇਂਦਬਾਜ਼ਾਂ ਦੇ ਲਈ ਦੁਸਵਪਨ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਇਕ ਸਮੇਂ ਤੋਂ ਬਾਅਦ ਤੁਸੀਂ ਸਿੱਖ ਜਾਓਗੇ ਤੇ ਇਸ ਨਾਲ ਮੇਲ ਕਰਾਂਗੇ। ਮੈਂ ਸੁਣਿਆ ਹੈ ਕਿ ਕਿਸੇ ਤਰ੍ਹਾਂ ਦੀ ਪਾਲਿਸ਼ ਤਿਆਰ ਕੀਤੀ ਜਾ ਰਹੀ ਹੈ ਜੋ ਅੰਪਾਇਰਾਂ ਦੇ ਕੋਲ ਰਹੇਗੀ ਤੇ ਤੁਹਾਨੂੰ ਅੰਪਾਇਰ ਦੇ ਸਾਹਮਣੇ ਗੇਂਦ ਚਮਕਾਉਣੀ ਹੋਵੇਗੀ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਜਾਣਦਾ ਕਿ ਇਹ ਕਿਵੇਂ ਕੰਮ ਕਰੇਗਾ।


Gurdeep Singh

Content Editor

Related News