ਹਿਮਾਚਲ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

Sunday, Dec 09, 2018 - 11:40 PM (IST)

ਹਿਮਾਚਲ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

ਮੋਹਾਲੀ— ਹਿਮਾਚਲ ਪ੍ਰਦੇਸ਼ ਨੇ ਪੰਜਾਬ ਦੀਆਂ ਆਖਰੀ 2 ਵਿਕਟਾਂ ਜਲਦੀ ਨਿਪਟਾ ਕੇ ਰਣਜੀ ਗਰੁੱਪ-ਬੀ ਮੁਕਾਬਲਾ ਚੌਥੇ ਦਿਨ ਪਾਰੀ ਅਤੇ 107 ਦੌੜਾਂ ਨਾਲ ਜਿੱਤ ਲਿਆ। ਹਿਮਾਚਲ ਨੂੰ ਇਸ ਸ਼ਾਨਦਾਰ ਜਿੱਤ ਨਾਲ ਬੋਨਸ ਸਮੇਤ 7 ਅੰਕ ਮਿਲੇ। ਪੰਜਾਬ ਨੂੰ ਕੱਲ ਫਾਲੋਆਨ ਕਰਨਾ ਪਿਆ ਸੀ। ਪੰਜਾਬ ਨੇ 8 ਵਿਕਟਾਂ 'ਤੇ 195 ਦੌੜਾਂ ਤੋਂ ਆਪਣੀ ਦੂਸਰੀ ਪਾਰੀ ਨੂੰ ਅੱਗੇ ਵਧਾਇਆ ਪਰ 4 ਦੌੜਾਂ ਜੋੜ ਕੇ ਉਸ ਦੀ ਦੂਸਰੀ ਪਾਰੀ 199 ਦੌੜਾਂ 'ਤੇ ਸਿਮਟ ਗਈ। ਉਸ ਨੂੰ ਪਾਰੀ ਦੀ ਹਾਰ ਝੱਲਣ ਲਈ ਮਜਬੂਰ ਹੋਣਾ ਪਿਆ। ਪੰਜਾਬ ਨੇ ਦਿੱਲੀ ਕੋਲੋਂ ਆਪਣਾ ਪਿਛਲਾ ਮੁਕਾਬਲਾ ਜਿੱਤਿਆ ਸੀ ਪਰ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ ਕਾਰਨ ਉਸ ਨੂੰ ਇਥੇ ਹਾਰ ਝੱਲਣ ਲਈ ਮਜਬੂਰ ਹੋਣਾ ਪਿਆ।
 


Related News