ਹਿਮਾ ਦਾਸ ਗੈਟੋਰੇਡ ਦੀ ਬ੍ਰਾਂਡ ਅੰਬੈਸਡਰ ਬਣੀ

Thursday, Sep 12, 2019 - 05:25 PM (IST)

ਹਿਮਾ ਦਾਸ ਗੈਟੋਰੇਡ ਦੀ ਬ੍ਰਾਂਡ ਅੰਬੈਸਡਰ ਬਣੀ

ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਮਹਿਲਾ ਦੌੜਾਕ ਹਿਮਾ ਦਾਸ ਨੂੰ ਵੀਰਵਾਰ ਨੂੰ ਗੈਟੋਰੇਡ ਇੰਡੀਆ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਅਸਮ ਦੀ 19 ਸਾਲ ਦੀ ਐਥਲੀਟ ਦੇਸ਼ ’ਚ ਇਸ ਕੰਪਨੀ ਦੀ ਤੀਜੀ ਬ੍ਰਾਂਡ ਅੰਬੈਸਡਰ ਬਣੀ, ਉਨ੍ਹਾਂ ਤੋਂ ਪਹਿਲਾਂ ਚੋਟੀ ਦੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਅਤੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਦੇ ਬ੍ਰਾਂਡ ਅੰਬੈਸਡਰ ਸਨ। ਜਕਾਰਤਾ ਏਸ਼ੀਆਈ ਖੇਡਾਂ ’ਚ ਮਹਿਲਾਵਾਂ ਦੀ ਚਾਰ ਗੁਣਾ 400 ਮੀਟਰ ਅਤੇ ਮਿਕਸਡ ਚਾਰ ਗੁਣਾ 400 ਮੀਟਰ ਮੁਕਾਬਲੇ ’ਚ ਦੋ ਸੋਨ ਤਮਗੇ ਜਿੱਤਣ ਵਾਲੀ ਹਿਮਾ ਨੇ ਕਿਹਾ, ‘‘ਗੈਟੋਰੇਡ ਪਰਿਵਾਰ ਨਾਲ ਜੁੜ ਕੇ ਮੈਂ ਸਨਮਾਨਤ ਮਹਿਸੂਸ ਕਰ ਰਹੀ ਹਾਂ ਕਿਉਂਕਿ ਇਸ ਨਾਲ ਦੁਨੀਆ ਦੇ ਮਹਾਨ ਖਿਡਾਰੀ ਜੁੜੇ ਹੋਏ ਹਨ।’’ ਗੈਟੋਰੇਡ ਇੰਡੀਆ ਇਸ ਜੁੜਾਅ ਦੇ ਦੌਰਾਨ ਹਿਮਾ ਦਾਸ ਦੇ ਨਲ ਕੰਮ ਕਰੇਗੀ ਅਤੇ ਇਸ ਦੀ ਟ੍ਰੇਨਿੰਗ ਅਤੇ ਰੇਸ ਦੇ ਦਿਨ ਪੋਸ਼ਣ ਨੂੰ ਬਿਹਤਰ ਰੂਪ ਨਾਲ ਸਮਝੇਗੀ। ਹਿਮਾ ਨੇ ਫਿਨਲੈਂਡ ਦੇ ਟੈਮਪੇਰੇ ’ਚ ਵਿਸ਼ਵ ਯੂ.ਟੀ.20 ਚੈਂਪੀਅਨਸ਼ਿਪ ’ਚ 400 ਮੀਟਰ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਸੀ।


author

Tarsem Singh

Content Editor

Related News