ਹਿਕਾਰੂ ਨਾਕਾਮੁਰਾ ਬਣੇ ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 ਦੇ ਪਹਿਲੇ ਜੇਤੂ
Friday, Feb 18, 2022 - 11:35 AM (IST)
ਬਰਲਿਨ, ਜਰਮਨੀ (ਨਿਕਲੇਸ਼ ਜੈਨ)- ਫੀਡੇ ਗ੍ਰਾਂ ਪ੍ਰੀ ਸੀਰੀਜ਼ ਦੇ ਪਹਿਲੇ ਪੜਾਅ ਬਰਲਿਨ ਗ੍ਰਾਂ ਪ੍ਰੀ ਦੇ ਫਾਈਨਲ 'ਚ ਹਮਵਤਨ ਲੇਵੋਨ ਅਰੋਨੀਅਨ ਨੂੰ ਟਾਈਬ੍ਰੇਕ ਮੁਕਾਬਲੇ 'ਚ 2-0 ਨਾਲ ਹਰਾ ਕੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਜੇਤੂ ਬਣ ਗਏ ਹਨ। ਇਸ ਦੇ ਨਾਲ ਹੀ ਫੀਡੇ ਕੈਂਡੀਡੇਟ ਦੇ ਬਚੇ ਹੋਏ ਦੋ ਸਥਾਨਾਂ 'ਚ ਉਨ੍ਹਾਂ ਨੇ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਣਜੀ ਟਰਾਫੀ : ਯਸ਼ ਢੁਲ ਨੇ ਡੈਬਿਊ ਫਰਸਟ ਕਲਾਸ ਮੈਚ 'ਚ ਜੜਿਆ ਸੈਂਕੜਾ
ਨਾਕਾਮੁਰਾ ਤੇ ਅਰੋਨੀਅਨ ਦਰਮਿਆਨ ਖੇਡੇ ਗਏ ਦੋਵੇਂ ਕਲਾਸਿਕਲ ਮੁਕਾਬਲੇ ਬਰਾਬਰੀ 'ਤੇ ਖ਼ਤਮ ਹੋਏ ਸਨ ਤੇ ਇਸ ਤੋਂ ਬਾਅਦ ਦੋਵਾਂ ਦਰਮਿਆਨ ਦੋ ਰੈਪਿਡ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਗਏ। ਸਭ ਤੋਂ ਪਹਿਲੇ ਮੁਕਾਬਲੇ 'ਚ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਨਾਕਾਮੁਰਾ ਨੇ ਰਾਏ ਲੋਪੇਜ ਓਪਨਿੰਗ 'ਚ 61 ਚਾਲਾਂ ਤਕ ਚਲੇ ਹਾਥੀ ਦੇ ਐਂਡਗੇਮ 'ਚ ਅਰੋਨੀਅਨ ਨੂੰ ਹਰਾਇਆ ਤੇ 1-0 ਨਾਲ ਅੱਗੇ ਹੋ ਗਏ।
ਇਹ ਵੀ ਪੜ੍ਹੋ : ਰਣਜੀ ਟਰਾਫੀ ਬਹਾਲ ਹੋਣ ’ਤੇ ਜੈ ਸ਼ਾਹ ਨੇ ਕਿਹਾ, ਪਰਦੇ ਦੇ ਪਿੱਛੇ ਕਾਫ਼ੀ ਕੰਮ ਹੋਇਆ
ਫਿਰ ਦੂਜੇ ਮੁਕਾਬਲੇ 'ਚ ਉਨ੍ਹਾਂ ਨੇ ਕਾਲੇ ਮੋਹਰਿਆਂ ਨਾਲ ਹੰਗਰੀਅਨ ਡਿਫੈਂਸ 'ਚ ਕਰੋ ਜਾਂ ਮਰੋ ਦੀ ਸਥਿਤੀ 'ਚ ਫਸੇ ਅਰੋਨੀਅਨ ਨੂੰ 51 ਚਾਲਾਂ 'ਚ ਹਰਾਉਂਦੇ ਹੋਏ 2-0 ਦੇ ਸਕੋਰ ਦੇ ਨਾਲ ਆਪਣਾ ਫੀਡੇ ਗ੍ਰਾਂ ਪ੍ਰੀ ਖ਼ਿਤਾਬ ਹਾਸਲ ਕਰ ਲਿਆ। ਇਸ ਜਿੱਤ ਦੇ ਬਾਅਦ ਨਾਕਾਮੁਰਾ ਨੂੰ 24000 ਯੂਰੋ ਤੇ ਕੁਲ 13 ਗ੍ਰਾਂ ਪ੍ਰੀ ਅੰਕ ਮਿਲੇ ਜਦਕਿ ਅਰੋਨੀਅਨ ਨੂੰ 18000 ਯੂਰੇ ਤੇ ਕੁਲ 10 ਗ੍ਰਾਂ ਪ੍ਰੀ ਅੰਕ ਹਾਸਲ ਹੋਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।