ਲਿਵਰਪੂਲ ਦੇ ਕਪਤਾਨ ਹੇਂਡਰਸਨ ਬਣੇ ਇੰਗਲੈਂਡ ਦੇ ਫੁੱਟਬਾਲਰ ਆਫ ਦਿ ਈਅਰ

Friday, Jul 24, 2020 - 09:53 PM (IST)

ਲਿਵਰਪੂਲ ਦੇ ਕਪਤਾਨ ਹੇਂਡਰਸਨ ਬਣੇ ਇੰਗਲੈਂਡ ਦੇ ਫੁੱਟਬਾਲਰ ਆਫ ਦਿ ਈਅਰ

ਲੰਡਨ- ਲਿਵਰਪੂਲ ਦੇ ਕਪਤਾਨ ਜਾਡਰਨ ਹੇਂਡਰਸਨ ਨੂੰ ਸ਼ੁੱਕਰਵਾਰ ਇੰਗਲੈਂਡ ਦਾ ਫੁੱਟਬਾਲਰ ਆਫ ਦਿ ਈਅਰ ਐਲਾਨ ਕੀਤਾ ਗਿਆ। ਹੇਂਡਰਸਨ ਦੀ ਕਪਤਾਨੀ 'ਚ ਲਿਵਰਪੂਲ ਨੇ ਸੈਸ਼ਨ ਦੇ ਆਪਣੇ ਆਖਰੀ ਘਰੇਲੂ ਮੁਕਾਬਲੇ 'ਚ ਚੇਲਸੀ ਨੂੰ ਬੁੱਧਵਾਰ 5-3 ਨਾਲ ਹਰਾ ਕੇ 30 ਸਾਲਾਂ 'ਚ ਪਹਿਲੀ ਵਾਰ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਜਿੱਤਿਆ ਸੀ।
ਫੁੱਟਬਾਲ ਰਾਈਟਰਸ ਐਸੋਸੀਏਸ਼ਨ ਦੇ ਸਲਾਨਾਂ ਵੋਟ 'ਚ ਹੇਂਡਰਸਨ ਨੂੰ ਫੁੱਟਬਾਲਰ ਆਫ ਦਿ ਈਅਰ ਚੁਣਿਆ ਗਿਆ। ਇਸ ਪੁਰਸਕਾਰ ਦੇ ਪੰਜ ਨਾਮਜ਼ਦ 'ਚ ਹੇਂਡਰਸਨ ਤੋਂ ਇਲਾਵਾ ਮਾਨਚੈਸਟਰ ਸਿਟੀ ਦੇ ਕੇਵਿਨ ਡੀ ਬਰਯੂਨ, ਮਾਨਚੈਸਟਰ ਯੂਨਾਈਟੇਡ ਦੇ ਮਾਰਕਸ ਰਸ਼ਫੋਡਰ ਤੇ ਲਿਵਰਪੂਲ ਦੇ ਵਰਜਿਲ ਵਾਨ ਡਿਕ ਤੇ ਸਾਦਿਓ ਮਾਨੇ ਸ਼ਾਮਲ ਸਨ।


author

Gurdeep Singh

Content Editor

Related News