ਸੁਪਰੀਮ ਕੋਰਟ ਨੇ BCCI ਮਾਮਲੇ ’ਚ ਦੋ ਹਫਤੇ ਤਕ ਮੁਲਤਵੀ ਕੀਤੀ ਸੁਣਵਾਈ
Thursday, Apr 15, 2021 - 11:43 PM (IST)
ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਮਾਮਲੇ ਵਿਚ ਵੀਰਵਾਰ ਨੂੰ ਦੋ ਹਫਤੇ ਲਈ ਸੁਣਵਾਈ ਮੁਲਤਵੀ ਕਰ ਦਿੱਤੀ। ਸੁਪਰੀਮ ਕੋਰਟ ਨੇ ਜੱਜ ਪੀ. ਐੱਮ. ਨਰਸਿਮ੍ਹਾ ਵਲੋਂ ਮਾਮਲੇ ਵਿਚ ਆਪਣੀ ਰਿਪੋਰਟ ਦਰਜ ਨਾ ਕਰਨ ਅਤੇ ਇਸ ਦੇ ਲਈ ਵਾਧੂ ਸਮੇਂ ਦੀ ਮੰਗ ਤੋਂ ਬਾਅਦ ਇਹ ਐਲਾਨ ਕੀਤਾ।
ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
ਜ਼ਿਕਰਯੋਗ ਹੈ ਕਿ ਦੋ ਮੈਂਬਰੀ ਬੈਂਚ ਬੀ. ਸੀ. ਸੀ. ਆਈ. ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ, ਜਿਸ ਵਿਚ ਅਹੁਦੇਦਾਰਾਂ ਲਈ ਕੂਲਿੰਗ ਆਫ ਪੀਰੀਅਰਡ (3 ਸਾਲ ਤਕ ਅਹੁਦੇ ’ਤੇ ਬਣੇ ਰਹਿਣਾ) ਨੂੰ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ, ਜਦਕਿ ਲੋਢਾ ਕਮੇਟੀ ਦੀ ਸਿਫਾਰਿਸ਼ ਦੇ ਆਧਾਰ’ਤੇ ਸੁਪਰੀਮ ਕੋਰਟ ਵਲੋਂ ਸੁਝਾਏ ਸੰਵਿਧਾਨ ਦੇ ਮੁਤਾਬਕ ਇਕ ਅਹੁਦੇਦਾਰ ਦੇ ਅਹੁਦੇ ’ਤੇ ਛੇ ਸਾਲ ਤੋਂ ਬਾਅਦ ਤਿੰਨ ਸਾਲ ਦਾ ਕੂਲਿੰਗ-ਆਫ ਜ਼ਰੂਰੀ ਹੈ, ਭਾਵੇਂ ਉਹ ਰਾਜ ਪੱਧਰੀ ਹੋਵੇ ਜਾਂ ਬੀ. ਸੀ. ਸੀ. ਆਈ. ਵਿਚ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।