ਸ਼ਾਸਤਰੀ ਨੇ ਆਸਟ੍ਰੇਲੀਆ ਵਿਰੁੱਧ ਭਾਰਤੀ ਇਲੈਵਨ ਦੀ ਕੀਤੀ ਭਵਿੱਖਬਾਣੀ
Sunday, Nov 17, 2024 - 02:23 PM (IST)

ਮੁੰਬਈ– ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਟੈਸਟ ਵਿਚ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੇ ਨਿੱਜੀ ਕਾਰਨਾਂ ਕਾਰਨ ਬਾਹਰ ਰਹਿਣ ਦੀਆਂ ਅਟਕਲਾਂ ਵਿਚਾਲੇ ਸਾਬਕਾ ਸਪਿਨਰ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਕੇ. ਐੱਲ. ਰਾਹੁਲ ਤੇ ਅਭਿਮਨਿਊ ਈਸ਼ਵਰਨ ਦੇ ਨਾਂ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਚੁਣੇ ਜਾ ਸਕਦੇ ਹਨ। 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿਚ ਰੋਹਿਤ ਦੀ ਸੰਭਾਵਿਤ ਗੈਰ-ਹਾਜ਼ਰੀ ਭਾਰਤ ਦੇ ਚੋਟੀਕ੍ਰਮ ’ਤੇ ਕਾਫੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ ਜਦਕਿ ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਸੱਟ ਤੇ ਸਪਿਨ ਜੋੜੀਦਾਰ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਹਾਲੀਆ ਫਾਰਮ ਇਸ ਗੱਲ ਨੂੰ ਲੈ ਕੇ ਜ਼ਿਆਦਾ ਉਤਸੁਕਤਾ ਵਧਾਉਂਦੀ ਹੈ ਕਿ ਚੋਣਕਾਰ ਕਿਸ ਤਰ੍ਹਾਂ ਨਾਲ ਆਖਰੀ ਇਲਵੈਨ ਬਣਾਉਣਗੇ।
ਸ਼ਾਸਤਰੀ ਦੀ ਇਲੈਵਨ - ਸ਼ੁਭਮਨ ਗਿੱਲ, ਯਸ਼ਸ਼ਵੀ ਜਾਇਸਵਾਲ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਧਰੁਵ ਜੁਰੇਲ, ਰਵਿੰਦਰ ਜਡੇਜਾ/ਵਾਸ਼ਿੰਗਟਨ ਸੁੰਦਰ, ਨਿਤਿਸ਼ ਰੈੱਡੀ, ਜਸਪ੍ਰੀਤ ਬੁਮਰਾਹ, ਆਕਾਸ਼ ਦੀਪ, ਮੁਹੰਮਦ ਸਿਰਾਜ।