RPG ਗਰੁੱਪ ਦੇ 63 ਸਾਲਾ ਚੇਅਰਮੈਨ ਹਰਸ਼ ਗੋਇਨਕਾ IPL ਖੇਡਣ ਲਈ ਤਿਆਰ, ਰੱਖੀਆਂ ਇਹ ਦੋ ਸ਼ਰਤਾਂ
Tuesday, Apr 13, 2021 - 04:38 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 14ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਲੋਕਾਂ ’ਚ ਕ੍ਰਿਕਟ ਦੇ ਇਸ ਮਹਾਕੁੰਭ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਆਰ. ਪੀ. ਜੀ. ਗਰੁੱਪ ਦੇ ਚੇਅਰਮੈਨ ਹਰਸ਼ ਗੋਇਨਕਾ ਵੀ ਇਸ ਤੋਂ ਅਲਗ ਨਹੀਂ। ਉਨ੍ਹਾਂ ਨੇ ਵੀ ਆਈ. ਪੀ. ਐੱਲ. ਖੇਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਹਰ ਸ਼ਾਮ ਆਪਣੇ ਘਰ ਦੇ ਮੈਦਾਨ ’ਚ ਕ੍ਰਿਕਟ ਖੇਡ ਰਹੇ ਹੈ। ਉਨ੍ਹਾਂ ਨੇ ਇਸ ਨਾਲ ਜੁੜੀ ਇਕ ਤਸਵੀਰ ਸੋਮਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਇਸ ’ਚ ਇਕ ਖ਼ਾਲੀ ਮੈਦਾਨ ਨਜ਼ਰ ਆ ਰਿਹਾ ਹੈ ਤੇ ਦੋਵੇਂ ਸਟੰਪਸ ਲੱਗੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੇ ਆਈ. ਪੀ. ਐੱਲ. ਟੀਮ ’ਚ ਸ਼ਾਮਲ ਹੋਣ ਲਈ ਦੋ ਅਨੋਖੀਆਂ ਸ਼ਰਤਾਂ ਵੀ ਰੱਖੀਆਂ।
ਇਹ ਵੀ ਪੜ੍ਹੋ : IPL 2021: ਪੰਜਾਬ ਕਿੰਗਜ਼ ਨੂੰ ਹੌਂਸਲਾ ਦੇਣ ਸਟੇਡੀਅਮ ਪੁੱਜੀ ਪ੍ਰੀਤੀ ਜ਼ਿੰਟਾ, ਜਿੱਤ ’ਤੇ ਮਨਾਇਆ ਜਸ਼ਨ
63 ਸਾਲਾ ਉਦਯੋਗਪਤੀ ਗੋਇਨਕਾ ਨੇ ਲਿਖਿਆ ਕਿ ਨਵੀਂ ਜ਼ਿੰਦਗੀ ਲਈ ਸ਼ੁਕਰੀਆ, ਮੈਂ ਹਰ ਸ਼ਾਮ ਕ੍ਰਿਕਟ ਖੇਡ ਰਿਹਾ ਹਾਂ, ਲਗਦਾ ਹੈ ਕਿ ਮੈਂ ਫ਼ਾਰਮ ’ਚ ਆ ਗਿਆ ਹਾਂ। ਆਈ. ਪੀ. ਐੱਲ ਟੀਮ ਓਨਰਸ, ਮੈਂ ਤੁਹਾਡੀ ਲਈ ਵੀ ਖੇਡਣ ਨੂੰ ਤਿਆਰ ਹਾਂ। ਪਰ ਬਸ ਦੋ ਬੇਨਤੀਆਂ ਹਨ- ਪਹਿਲਾ ਇਹ ਕਿ ਮੁਕਾਬਲਾ ਟੈਨਿਸ ਬਾਲ ਨਾਲ ਹੋਣਾ ਚਾਹੀਦਾ ਹੈ ਤੇ ਦੂਜਾ 50 ਦੌੜਾਂ ਬਣਾਉਣ ਦੇ ਬਾਅਦ ਮੈਨੂੰ ਇਕ ਰਨਰ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੇ ਇਸ ਟਵੀਟ ’ਤੇ ਫ਼ੈਨਜ਼ ਤੇ ਕਈ ਸੈਲਿਬਿ੍ਰਟੀਜ਼ ਨੇ ਮਜ਼ੇਦਾਰ ਕੁਮੈਂਟ ਕੀਤੇ ਹਨ।
ਇਕ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਮੈਦਾਨ ਦੇ ਕੋਲ ਸਮੁੰਦਰ ਨਜ਼ਰ ਆ ਰਿਹਾ ਹੈ। ਅਜਿਹੇ ’ਚ ਜੇਕਰ ਕਿਸੇ ਨੇ ਗੇਂਦ ਸਮੁੰਦਰ ਵੱਲ ਮਾਰੀ, ਤਾਂ ਉਸ ਨੂੰ ਕੌਣ ਲੈਕੇ ਆਵੇਗਾ? ਜਾਂ ਤੁਹਾਨੂੰ ਕੋਈ ਫ਼ਰਕ ਨਹੀਂ ਪਵੇਗਾ ਤੇ ਨਵੀਂ ਬਾਲ ਨਾਲ ਮੈਚ ਦੁਬਾਰਾ ਸ਼ੁਰੂ ਹੋਵ ਜਾਵੇਗਾ।
ਇਹ ਵੀ ਪੜ੍ਹੋ : ਸੰਘਰਸ਼ ਦੀ ਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਤੱਕ, ਇੰਝ ਰਿਹਾ ਚੇਤਨ ਸਕਾਰੀਆ ਦਾ IPL ’ਚ ਡ੍ਰ੍ਰੀਮ ਡੈਬਿਊ
ਮਸ਼ਹੂਰ ਫ਼ੋਟੋਗ੍ਰਾਫ਼ਰ ਅਤੁਲ ਕਾਸਬੇਕਰ ਨੇ ਵੀ ਹਰਸ਼ ਗੋਇਨਕਾ ਤੋਂ ਮਜ਼ੇਦਾਰ ਸਵਾਲ ਪੁੱਛੇ— ਉਨ੍ਹਾਂ ਕਿਹਾ ਕਿ ਪੰਜਾਹ ਦੌੜਾਂ ਜੋ ਤੁਸੀਂ ਸਕੋਰ ਕਰਦੇ ਹੋ ਜਾਂ ਟੀਮ ਦਾ ਕੁਲ ਸਕੋਰ...? ਇਸ ਤੋਂ ਬਾਅਦ ਇਕ ਯੂਜ਼ਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿਹੜੀ ਆਈ. ਪੀ. ਐੱਲ. ਟੀਮ ’ਚ ਸ਼ਾਮਲ ਹੋਣਾ ਚਾਹੋਗੇ ਤਾਂ ਹਰਸ਼ ਗੋਇਨਕਾ ਨੇ ਤੁਰੰਤ ਜਵਾਬ ਦਿੱਤਾ ਦਿੱਲੀ ਕੈਪੀਟਲਸ।
ਨੋਟ : ਇਸ ਮੈਚ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।