ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, ਹਰਮਨਪ੍ਰੀਤ ਨੇ ਛੱਕਾ ਲਾ ਦਿਵਾਈ ਜਿੱਤ

01/31/2020 2:11:49 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ 'ਚ ਖੇਡੀ ਜਾ ਰਹੀ ਟਰਾਈ ਸੀਰੀਜ਼ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ। ਕਪਤਾਨ ਹਰਮਨਪ੍ਰੀਤ ਕੌਰ ਦੇ ਅਜੇਤੂ 42 ਦੌੜਾਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਭਾਰਤੀ ਸਪਿਨਰ ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪੰਡਿਤ ਅਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦ ਕਿ ਰਾਧਾ ਯਾਦਵ ਨੂੰ ਇਕ ਵਿਕਟ ਮਿਲੀ। 

ਇੰਗਲੈਂਡ ਨੇ 20 ਓਵਰਾਂ 'ਚ 7 ਵਿਕਟਾਂ 'ਤੇ 147 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਦਾ ਟਾਪ ਆਰਡਰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀਆਂ 'ਚ ਨਹੀਂ ਬਦਲ ਸਕਿਆ। 15 ਸਾਲ ਦੀ ਸ਼ੈਫਾਲੀ ਵਰਮਾ ਨੇ 30, ਜੇਮਿਮਾ ਰੌਦਰਿਗੇਜ ਨੇ 26 ਅਤੇ ਸਿਮਰਤੀ ਮੰਧਾਨਾ ਨੇ 15 ਦੌੜਾਂ ਬਣਾਈਆਂ। ਵੇਦਾ ਕ੍ਰਿਸ਼ਣਾਮੂਰਤੀ (7) ਅਤੇ ਤਾਨੀਆ ਭਾਟੀਆ (11) ਵੀ ਜ਼ਿਆਦਾ ਦੇਰ ਟਿੱਕ ਨਹੀਂ ਸਕੀ। ਆਖਰੀ ਓਵਰ 'ਚ ਭਾਰਤ ਨੂੰ 6 ਦੌੜਾਂ ਦੀ ਜ਼ਰੂਰਤ ਸੀ। ਅਜਿਹੇ 'ਚ ਹਰਮਨਪ੍ਰੀਤ ਨੇ ਸ਼ਾਨਦਾਰ ਛੱਕਾ ਲਗਾ ਕੇ ਤਿੰਨ ਗੇਂਦਾਂ ਬਾਕੀ ਰਹਿੰਦੇ ਟੀਮ ਨੂੰ ਜਿੱਤ ਦਿਵਾਈ।

PunjabKesari

ਇਸ ਤੋਂ ਪਹਿਲਾਂ ਇੰਗਲੈਂਡ ਦੇ ਟਾਪ ਆਰਡਰ ਦੇ ਬੱਲੇਬਾਜ਼ ਚੱਲ ਨਹੀਂ ਸਕੇ। ਸਲਾਮੀ ਬੱਲੇਬਾਜ਼ ਐਮੀ ਜੋਂਸ (1) ਅਤੇ ਡੈਨੀ ਵਿਆਟ (4) ਜਲਦੀ ਆਊਟ ਹੋ ਗਈਆਂ। ਨਤਾਲੀ ਸਕਿਵੇਰ (20) ਅਤੇ ਫਰਾਨ ਵਿਲਇਨ (7) ਵੀ ਜ਼ਿਆਦਾ ਦੇਰ ਪਿੱਚ 'ਤੇ ਟਿੱਕ ਨਹੀਂ ਸਕੀਆਂ। ਇੰਗਲੈਂਡ ਨੇ ਦੱਸ ਓਵਰਾਂ 'ਚ ਚਾਰ ਵਿਕਟ 59 ਦੌੜਾਂ 'ਤੇ ਗੁਆ ਦਿੱਤੀਆਂ ਸਨ।  ਕਪਤਾਨ ਹੀਥਰ ਨਾਈਟ ਨੇ 44 ਗੇਂਦ 'ਚ 67 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਅੱਠ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਵਿਕਟਕੀਪਰ ਟੈਮੀ ਬਿਊਮੋਂਟ ਨੇ 27 ਗੇਂਦ 'ਚ 37 ਦੌੜਾਂ ਬਣਾਈਆਂ।

 

 


Related News