ਬਾਇਓ-ਬਬਲ ''ਚ ਹਾਰਦਿਕ ਪਾਂਡਿਆ ਨੂੰ ਆਈ ਬੇਟੇ ਦੀ ਯਾਦ, ਸ਼ੇਅਰ ਕੀਤੀ ਪਿਆਰੀ ਵੀਡੀਓ

Friday, Nov 06, 2020 - 08:07 PM (IST)

ਬਾਇਓ-ਬਬਲ ''ਚ ਹਾਰਦਿਕ ਪਾਂਡਿਆ ਨੂੰ ਆਈ ਬੇਟੇ ਦੀ ਯਾਦ, ਸ਼ੇਅਰ ਕੀਤੀ ਪਿਆਰੀ ਵੀਡੀਓ

ਨਵੀਂ ਦਿੱਲੀ : ਮੁੰਬਈ ਇੰਡੀਅਨਸ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਯੂਏਈ 'ਚ ਆਪਣੇ ਨਵਜਾਤ ਬੇਟੇ ਦੀ ਬਹੁਤ ਯਾਦ ਸਤਾ ਰਹੀ ਹੈ। ਹਾਰਦਿਕ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਜਿਸ 'ਚ ਉਹ ਆਈ.ਪੀ.ਐੱਲ. ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬੇਟੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਰਦਿਕ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ ਹੈ- ਅਗਸਤਆ ਦੇ ਨਾਲ ਖੇਡਣ ਦਾ ਸਮਾਂ। ਇਸ ਨੂੰ ਮੈਂ ਬਹੁਤ ਮਿਸ ਕਰ ਰਿਹਾ ਹਾਂ। ਮੈਂ ਇਨ੍ਹਾਂ ਦਿਨਾਂ ਨੂੰ ਆਪਣੀ ਸਾਰੀ ਜ਼ਿੰਦਗੀ ਯਾਦ ਰੱਖਾਂਗਾ। ਦੇਖੋ ਵੀਡੀਓ-

ਉਕਤ ਵੀਡੀਓ 'ਚ ਹਾਰਦਿਕ ਨੈਪੀ 'ਚ ਲਿਪੇਟੇ ਬੇਟੇ ਦੇ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਹਾਰਦਿਕ ਵੱਲੋਂ ਪਾਈ ਗਈ ਇਸ ਵੀਡੀਓ ਦੀ ਕਾਫੀ ਤਾਰੀਫ ਕੀਤੀ ਗਈ। ਵੀਡੀਓ ਨੂੰ ਪਹਿਲਾਂ 11 ਮਿੰਟ 'ਚ ਹੀ ਹਜ਼ਾਰਾਂ ਲਾਈਕ ਮਿਲ ਗਏ ਸਨ। ਕ੍ਰਿਕਟ ਫੈਂਸ ਨੇ ਵੀ ਬਾਪ ਬੇਟੇ ਦੀ ਜੋੜੀ ਦੀ ਕਾਫੀ ਤਾਰੀਫ਼ ਕੀਤੀ। 

ਦੱਸ ਦਈਏ ਕਿ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਸ ਨਾਲ ਖੇਡਦੇ ਹੋਏ ਜ਼ਬਰਦਸਤ ਫ਼ਾਰਮ 'ਚ ਚੱਲ ਰਹੇ ਹਨ। ਬੀਤੇ ਦਿਨੀਂ ਦਿੱਲੀ ਖ਼ਿਲਾਫ਼ ਖੇਡੇ ਗਏ ਕੁਆਲੀਫਾਇਰ 1 ਮੁਕਾਬਲੇ 'ਚ ਉਨ੍ਹਾਂ ਨੇ ਸਿਰਫ਼ 14 ਗੇਂਦਾਂ 'ਚ ਪੰਜ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਦਿੱਤੀਆਂ ਸਨ। ਹਾਰਦਿਕ ਹੁਣ ਤੱਕ 13 ਮੁਕਾਬਲੇ ਖੇਡ ਕੇ 278 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੀ ਸਟਰਾਈਕ ਰੇਟ 182 ਚੱਲ ਰਹੀ ਹੈ। ਸੀਜਨ 'ਚ ਉਹ 14 ਚੌਕੇ ਅਤੇ 25 ਛੱਕੇ ਵੀ ਲਗਾ ਚੁੱਕੇ ਹਨ। ਉਨ੍ਹਾਂ ਦਾ ਬਿਹਤਰੀਨ ਸਕੋਰ ਅਜੇਤੂ 60 ਦੌੜਾਂ ਹੈ।


author

Inder Prajapati

Content Editor

Related News