... ਤਾਂ ਇਸ ਵੱਡੀ ਵਜ੍ਹਾ ਕਰਕੇ ਹਾਰਦਿਕ ਪੰਡਯਾ ਨੂੰ ਇੰਗਲੈਂਡ ਦੌਰੇ ਲਈ ਨਹੀਂ ਚੁਣਿਆ ਗਿਆ

Saturday, May 08, 2021 - 07:37 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਤੇ ਉਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਬੀਤੇ ਦਿਨ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ’ਚ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦਾ ਨਾਂ ਸ਼ਾਮਲ ਨਹੀਂ ਹੈ। ਪਰ ਅਜਿਹਾ ਕਿਹੜਾ ਕਾਰਨ ਹੈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇੰਗਲੈਂਡ ਦੇ ਦੌਰੇ ਤੋਂ ਦੂਰ ਰੱਖਿਆ ਗਿਆ ਹੈ। ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਲੜਾਈ ’ਚ ਰਿਸ਼ਭ ਪੰਤ ਦੇਣਗੇ ਆਪਣਾ ਯੋਗਦਾਨ, ਆਰਥਿਕ ਮਦਦ ਦੇਣ ਦਾ ਕੀਤਾ ਵਾਅਦਾ

ਬੀ. ਸੀ. ਸੀ. ਆਈ. ਦੇ ਸੂਤਰ ਨੇ ਕਿਹਾ, ‘‘ਹਾਰਦਿਕ ਪੰਡਯਾ ਅਜੇ ਗੇਂਦਬਾਜ਼ੀ ਕਰਨ ਦੀ ਸਥਿਤੀ ’ਚ ਨਹੀਂ ਹੈ। ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੂੰ ਟੀਮ ’ਚ ਰਖਿਆ ਗਿਆ ਸੀ ਤਾਂ ਜੋ ਉਹ ਗੇਂਦਬਾਜ਼ੀ ਦਾ ਭਾਰ ਸੰਭਾਲਣ ਲਈ ਤਿਆਰੀ ਕਰ ਸਕਣ ਪਰ ਇਹ ਜੁਗਤ ਸਫ਼ਲ ਨਾ ਹੋ ਸਕੀ। ਅਜਿਹੇ ’ਚ ਇਕ ਵਾਰ ਫਿਰ ਇੰਗਲੈਂਡ ਦੌਰੇ ਲਈ ਉਨ੍ਹਾਂ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : KKR ਦੇ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਪਾਜ਼ੇਟਿਵ, ਟੀਮ ਦੇ ਇੰਨੇ ਖਿਡਾਰੀ ਹੋ ਚੁੱਕੇ ਹਨ ਕੋਵਿਡ-19 ਦੇ ਸ਼ਿਕਾਰ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੇ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਹਾਰਦਿਕ ਪੰਡਯਾ ਟੀਮ ’ਚ ਤਾਂ ਸੀ ਪਰ ਉਹ ਇਕ ਵੀ ਮੈਚ ਨਹੀਂ ਖੇਡ ਸਕੇ ਸਨ। ਹਾਰਦਿਕ ਨੇ ਆਪਣਾ ਆਖ਼ਰੀ ਟੈਸਟ ਅਗਸਤ 2018 ’ਚ ਸਾਊਥੰਪਟਨ ’ਚ ਖੇਡਿਆ ਸੀ ਜਿਸ ’ਚ ਉਨ੍ਹਾਂ ਨੇ ਸਿਰਫ਼ ਇਕ ਵਿਕਟ ਲਿਆ ਸੀ ਜਦਕਿ ਬੱਲੇਬਾਜ਼ੀ ਵੀ ਫ਼ਲਾਪ ਹੀ ਰਹੀ ਸੀ। ਜਿੱਥੇ ਤਕ ਹਾਰਦਿਕ ਦੇ ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 11 ਟੈਸਟ ਮੈਚਾਂ ’ਚ 31.06 ਦੀ ਔਸਤ ਨਾਲ 17 ਵਿਕਟਾਂ ਝਟਕਾਈਆਂ ਤੇ ਕਰੀਬ 532 ਦੌੜਾਂ ਬਣਾਈਆਂ ਜਿਸ ’ਚ ਇਕ ਸੈਂਕੜਾ ਤੇ 4 ਅਰਧ ਸੈਂਕੜੇ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News