ਪੰਡਯਾ ਭਰਾਵਾਂ ਨੇ ਘਰ 'ਚ ਹੀ ਲਾਈ ਮਹਿਫਲ, ਮਿਲ ਕੇ ਗਾਇਆ 'ਕੋਲਾਵੇਰੀ ਡੀ', ਵੀਡੀਓ ਵਾਇਰਲ

Sunday, Aug 11, 2019 - 02:12 PM (IST)

ਪੰਡਯਾ ਭਰਾਵਾਂ ਨੇ ਘਰ 'ਚ ਹੀ ਲਾਈ ਮਹਿਫਲ, ਮਿਲ ਕੇ ਗਾਇਆ 'ਕੋਲਾਵੇਰੀ ਡੀ', ਵੀਡੀਓ ਵਾਇਰਲ

ਸਪੋਰਟਸ ਡੈਸਕ- ਅਜਕੱਲ ਕ੍ਰਿਕੇਟ ਦਾ ਮੈਦਾਨ ਹੋਵੇ ਜਾਂ ਫਿਰ ਕ੍ਰਿਕਟ ਤੋਂ ਬਾਹਰ ਕੋਈ ਮੌਕਾ ਪੰਡਯਾ ਭਰਾ ਆਪਣੇ ਆਪ ਨੂੰ ਖਾਸ ਬਣਾ ਹੀ ਲੈਂਦੇ ਹਨ। ਆਈ. ਪੀ. ਐੱਲ 'ਚ ਮੁੰਬਈ ਇੰਡੀਅਨਜ਼ ਲਈ ਕ੍ਰਿਕਟ ਖੇਡ ਕੇ ਰਾਸ਼ਟਰੀ ਟੀਮ 'ਚ ਆਪਣੀ ਜਗ੍ਹਾ ਬਣਾਉਣ ਵਾਲੇ ਪੰਡਯਾ ਭਰਾ ਇਨ ਦਿੰਨੀਂ ਮਿਊਜ਼ੀਕ 'ਚ ਵੀ ਹੱਥ ਆਜ਼ਮਾ ਰਹੇ ਹਨ। ਟਵਿੱਟਰ 'ਤੇ ਅਪਲੋਡ ਕੀਤੀ ਗਈ ਉਨ੍ਹਾਂ ਦੀ ਨਵੀਂ ਵੀਡੀਓ ਤਾਂ ਘੱਟ ਤੋਂ ਘੱਟ ਇਹੀ ਦੱਸਦਾ ਹੈ।  

ਕਰੁਣਾਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤੀ ਜਿਸ 'ਚ ਦੋਨੋਂ ਭਰਾ ਸ਼ਾਰਟਸ ਪਹਿਨ ਕੇ ਸੋਫੇ 'ਤੇ ਬੈਠੇ ਹਨ ਤੇ ਹੱਥ 'ਚ ਮਾਇਕ ਲੈ ਕੇ ਗਾਣਾ ਗਾ ਰਹੇ ਹਨ। ਦੋਨੋਂ ਭਰਾਵਾਂ ਨੇ ਜੋ ਗਾਣਾ ਗਾਇਆ ਹੈ, ਉਹ 2012 ਦਾ ਸੁਪਰਹਿਟ ਸਾਂਗ ਕੋਲਾਵੇਰੀ ਡੀ ਗਾਇਆ ਹੈ। ਕਰੁਣਾਲ ਨੇ 59 ਸੈਕਿੰਡ ਦੀ ਇਹ ਵੀਡੀਓ ਟਵੀਟ ਕੀਤੀ ਤੇ ਹਾਰਦਿਕ ਪੰਡਯਾ ਨੂੰ ਟੈਗ ਕਰਦੇ ਹੋਏ ਲਿੱਖਿਆ, ਪੰਡਯਾ ਮਿਊਜ਼ੀਕ ਸਟੂਡੀਊ 'ਚ 'ਵਾਏ ਦਿਸ ਕੋਲਾਵੇਰੀ ਕੋਲਾਵੇਰੀ ਕੋਲਾਵੇਰੀ ਡੀ'। ਇਸ ਦੇ ਨਾਲ ਉਨ੍ਹਾਂ ਨੇ ਮਿਊਜ਼ਿਕ, ਮਾਈਕ ਤੇ ਲਾਫਟਰ ਦਾ ਈਮੋਜੀ ਵੀ ਬਣਾਇਆ ਹੈ। 

ਪੰਡਯਾ ਵਲੋਂ ਅਪਲੋਡ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਨੂੰ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਵੇਖ ਲਿਆ ਹੈ। ਉਥੇ ਹੀ 16 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਈਕ ਤੇ 3.5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰੀ-ਟਵੀਟ ਕੀਤਾ ਹੈ ।ਦੱਸ ਦੇਈਏ ਕਰੁਣਾਲ ਪੰਡਯੀ ਹਾਲ ਹੀ 'ਚ ਭਾਰਤ ਦੇ ਅਮਰੀਕਾ ਤੇ ਵੈਸਟ ਇੰਡੀਜ਼ ਦੌਰੇ 'ਤੇ “20 ਟੀਮ ਦਾ ਹਿੱਸਾ ਸੀ। ਪੰਡਯਾ ਨੇ ਆਪਣੇ ਆਲਰਾਊਂਡ ਪ੍ਰਦਰਸ਼ਨ ਨਾਲ ਟੀਮ ਇੰਡੀਆ ਦੀ ਸੀਰੀਜ ਜਿੱਤ 'ਚ ਅਹਿਮ ਰੋਲ ਰਿਹਾ ਸੀ ਭਾਰਤ ਨੇ ਵਿੰਡੀਜ਼ ਟੀਮ ਨੂੰ 3-0 ਨਾਲ ਹਰਾਇਆ ਤੇ ਕਰੁਣਾਲ ਪੰਡਯਾ ਨੂੰ ਇਸ ਸੀਰੀਜ਼ 'ਚ ਮੈਨ ਆਫ ਦ ਸੀਰੀਜ਼ ਚੁਣਿਆ ਗਿਆ।

 


Related News