ਰਾਜਕੋਟ ''ਚ ਕਾਰਤਿਕ ਦੀ ਹਮਲਾਵਰ ਪਾਰੀ ''ਤੇ ਹਾਰਦਿਕ ਦਾ ਬਿਆਨ- ਉਹ ਸਾਡੇ ਪ੍ਰੇਰਣਾਸਰੋਤ

Saturday, Jun 18, 2022 - 04:42 PM (IST)

ਰਾਜਕੋਟ ''ਚ ਕਾਰਤਿਕ ਦੀ ਹਮਲਾਵਰ ਪਾਰੀ ''ਤੇ ਹਾਰਦਿਕ ਦਾ ਬਿਆਨ- ਉਹ ਸਾਡੇ ਪ੍ਰੇਰਣਾਸਰੋਤ

ਰਾਜਕੋਟ- ਭਾਰਤ ਦੇ ਸਟਾਰ ਹਰਫਨਮੌਲਾ ਹਾਰਦਿਕ ਪੰਡਯਾ ਨੇ ਦਿਨੇਸ਼ ਕਾਰਤਿਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਟੀਮ 'ਚੋਂ ਬਾਹਰ ਹੋਣ ਦੇ ਬਾਅਦ ਇਸ ਤਰ੍ਹਾਂ ਨਾਲ ਸ਼ਾਨਦਾਰ ਵਾਪਸੀ ਕਰਨਾ ਟੀਮ ਦੇ ਅੰਦਰ ਤੇ ਬਾਹਰ ਕਈ ਖਿਡਾਰੀਆਂ ਦੇ ਲਈ ਪ੍ਰੇਰਣਾਸਰੋਤ ਹੈ। ਕਾਰਤਿਕ ਦੇ ਪਹਿਲੇ ਟੀ20 ਅਰਧ ਸੈਂਕੜੇ ਨਾਲ ਭਾਰਤ ਨੇ ਚੌਥੇ ਟੀ20 ਮੈਚ 'ਚ ਦੱਖਣੀ ਅਫਰੀਕਾ ਨੂੰ 82 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-2 ਦੀ ਬਰਾਬਰੀ ਕਰ ਲਈ ਹੈ।

ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ

ਕਾਰਤਿਕ ਨਾਲ ਗੱਲਬਾਤ ਦੇ ਦੌਰਾਨ ਹਾਰਦਿਕ ਨੇ ਬੀਤੇ ਸਮੇਂ 'ਚ ਉਨ੍ਹਾਂ ਨਾਲ ਹੋਈ ਚਰਚਾ ਦਾ ਜ਼ਿਕਰ ਕੀਤਾ। ਹਾਰਦਿਕ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਕਈਆਂ ਨੂੰ ਉਨ੍ਹਾਂ ਦੀ ਜ਼ਿੰਦਗੀ 'ਚ ਨਵੀਂ ਪ੍ਰੇਰਣਾ ਦਿੱਤੀ ਹੈ। ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਟੀਮ 'ਚੋਂ ਬਾਹਰ ਸੀ ਤੇ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ। ਕਈ ਲੋਕਾਂ ਨੇ ਤੁਹਾਡਾ ਬੋਰੀਆ-ਬਿਸਤਰਾ ਬੰਨ੍ਹ ਦਿਤਾ ਸੀ।'

ਇਹ ਵੀ ਪੜ੍ਹੋ : ਫੀਫਾ ਵਰਲਡ ਕੱਪ 2026 ਦੇ ਵੈਨਿਊ ਤੈਅ, ਅਮਰੀਕਾ ਦੇ 11 ਸ਼ਹਿਰਾਂ 'ਚ ਹੋਣਗੇ ਮੁਕਾਬਲੇ

ਮੈਚ 'ਚ ਭਾਰਤ ਨੇ 13ਵੇਂ ਓਵਰ 'ਚ ਚਾਰ ਵਿਕਟਾਂ 81 ਦੌੜਾਂ 'ਤੇ ਗੁਆ ਦਿੱਤੀਆਂ ਸਨ ਜਦੋਂ ਕਾਰਤਿਕ ਤੇ ਹਾਰਦਿਕ ਕ੍ਰੀਜ਼ 'ਤੇ ਆਏ। ਦੋਵਾਂ ਨੇ 65 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਚੰਗਾ ਸਕੋਰ ਦਿੱਤਾ। ਹਾਰਦਿਕ ਨੇ ਕਿਹਾ, 'ਮੈਨੂੰ ਪੁਰਾਣੀ ਗੱਲ ਯਾਦ ਹੈ। ਤੁਸੀਂ ਕਿਹਾ ਸੀ ਕਿ ਤੁਹਾਡੀ ਟੀਚਾ ਭਾਰਤ ਲਈ ਮੁੜ ਤੋਂ ਖੇਡਣਾ ਹੈ ਤੇ ਵਿਸ਼ਵ ਕੱਪ ਖੇਡਣਾ ਹੈ। ਤੁਸੀਂ ਕਿਹਾ ਸੀ ਕਿ ਇਸ ਦੇ ਲਈ ਮੈਂ ਆਪਣਾ ਸਭ ਕੁਝ ਲਗਾ ਦੇਵਾਂਗਾ ਤੇ ਤੁਹਾਡੀ ਇਸ ਤਰ੍ਹਾਂ ਨਾਲ ਵਾਪਸੀ ਪ੍ਰੇਰਣਾਦਾਈ ਹੈ।' ਉਨ੍ਹਾਂ ਕਿਹਾ, 'ਕਈ ਲੋਕਾਂ ਨੂੰ ਤੁਹਾਡੇ ਤੋਂ ਕਈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਸ਼ਾਬਾਸ਼ ਮੇਰੇ ਭਰਾ। ਤੁਹਾਡੇ 'ਤੇ ਮਾਣ ਹੈ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News