ਸਤੰਬਰ ਦੇ ਪਹਿਲੇ ਹਫਤੇ ''ਚ ਚੇਨਈ ਨਾਲ ਜੁੜਣਗੇ ਹਰਭਜਨ
Tuesday, Sep 01, 2020 - 11:49 PM (IST)

ਦੁਬਈ– ਭਾਰਤੀ ਆਫ ਸਪਿਨਰ ਹਰਭਜਨ ਸਿੰਘ ਆਪਣੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਨਾਲ ਦੁਬਈ ਵਿਚ ਇਸ ਹਫਤੇ ਜੁੜੇਗਾ। ਆਈ. ਪੀ. ਐੱਲ. ਦਾ ਇਸ ਵਾਰ ਸੰਯੁਕਤ ਅਰਬ ਅਮੀਰਾਤ 'ਚ 19 ਸਤੰਬਰ ਨੂੰ ਆਯੋਜਨ ਹੋ ਰਿਹਾ ਹੈ। ਹਰਭਜਨ ਪਿਛਲੇ ਮਹੀਨੇ 16 ਤੋਂ 20 ਅਗਸਤ ਤੱਕ ਚੇਨਈ ਵਿਚ ਲੱਗੇ ਟੀਮ ਦੇ ਤਿਆਰੀ ਕੈਂਪ ਵਿਚ ਨਿੱਜੀ ਕਾਰਣਾਂ ਤੋਂ ਸ਼ਾਮਲ ਨਹੀਂ ਹੋ ਸਕਿਆ ਸੀ। ਉਸ ਨੂੰ ਮੰਗਲਵਾਰ ਨੂੰ ਟੀਮ ਨਾਲ ਜੁੜਨਾ ਸੀ ਪਰ ਸਮਝਿਆ ਜਾਂਦਾ ਹੈ ਕਿ ਉਹ ਅਜੇ ਭਾਰਤ ਵਿਚ ਆਪਣੇ ਪਰਿਵਾਰ ਦੇ ਨਾਲ ਹੈ।
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਦਾ ਪਹਿਲਾ ਮੈਚ 19 ਸਤੰਬਰ ਨੂੰ ਜਦਕਿ ਫਾਈਨਲ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਹਾਲਾਂਕਿ ਅਜੇ ਤਕ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ।