ਆਈ. ਪੀ. ਐੱਲ. 2020 ਤੋਂ ਪਹਿਲਾਂ ਧੋਨੀ ਦੀ ਟੀਮ ਨੂੰ ਵੱਡਾ ਝਟਕਾ, ਹਰਭਜਨ ਸਿੰਘ ਹੋਏ ਟੂਰਨਾਮੈਂਟ ਤੋਂ ਬਾਹਰ

Friday, Sep 04, 2020 - 03:33 PM (IST)

ਨਵੀਂ ਦਿੱਲੀ : ਆਈ. ਪੀ. ਐੱਲ. 2020 ਤੋਂ ਪਹਿਲੇ ਚੈੱਨਈ ਸੁਪਰ ਕਿੰਗਸ (ਸੀ. ਐੱਸ. ਕੇ. ) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲੇ ਚੈੱਨਈ ਦੇ ਖਿਡਾਰੀ ਅਤੇ ਸਪੋਰਟ ਸਟਾਫ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਫਿਰ ਟੀਮ ਦੇ ਸਭ ਤੋਂ ਅਨੁਭਵੀ ਖਿਡਾਰੀਆਂ 'ਚ ਸ਼ਾਮਲ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਟੂਰਨਾਮੇਂਟ ਤੋਂ ਨਾਂ ਵਾਪਸ ਲੈ ਲਿਆ। ਇਸ ਦੇ ਬਾਅਦ ਹੁਣ ਇਕ ਹੋਰ ਤਗੜਾ ਝਟਕਾ ਐੱਮ. ਐੱਸ. ਧੋਨੀ ਦੀ ਕਪਤਾਨੀ ਵਾਲੀ ਟੀਮ ਨੂੰ ਅਨੁਭਵੀ ਗੇਂਦਬਾਜ਼ ਹਰਭਜਨ ਸਿੰਘ ਦੇ ਰੂਪ 'ਚ ਲੱਗਿਆ ਹੈ। ਭਾਰਤੀ ਟੀਮ ਦੇ ਦਿੱਗਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਈ. ਪੀ. ਐੱਲ. 2020 'ਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ।  ਇੱਥੇ ਤੱਕ ਕਿ ਹਰਭਜਨ ਸਿੰਘ ਯੂ. ਏ. ਈ. ਵੀ ਨਹੀਂ ਪੁੱਜੇ ਸਨ। ਹਰਭਜਨ ਸਿੰਘ ਨੇ ਆਈ. ਪੀ. ਐੱਲ. ਦੇ ਲਈ ਸੰਯੁਕਤ ਅਰਬ ਅਮੀਰਾਤ ਯਾਨਿ ਯੂ. ਏ. ਈ.  ਲਈ ਰਵਾਨਾ ਹੋਣ ਤੋਂ ਪਹਿਲਾਂ ਚੈੱਨਈ 'ਚ ਆਯੋਜਿਤ ਹੋਏ ਟੀਮ ਦੇ ਟਰੈਨਿੰਗ ਕੈਂਪ 'ਚ ਵੀ ਹਿੱਸਾ ਨਹੀਂ ਲਿਆ ਸੀ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮਾਂ ਬੀਮਾਰ ਹੈ, ਜਿਨ੍ਹਾਂ ਦੀ ਦੇਖਭਾਲ ਲਈ ਉਹ ਆਈ. ਪੀ. ਐੱਲ. ਨਹੀਂ ਖੇਡਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

PunjabKesari

ਦੱਸਣਯੋਗ ਹੈ ਕਿ ਹਰਭਜਨ ਸਿੰਘ ਆਈ. ਪੀ. ਐੱਲ. ਇਤਹਾਸ 'ਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹਨ। 160 ਮੈਚਾਂ 'ਚ ਭੱਜੀ ਨੇ 150 ਵਿਕੇਟ ਲਏ ਹਨ। ਆਈ. ਪੀ. ਐੱਲ. ਦੇ 12 ਸਾਲ ਦੇ ਇਤਹਾਸ 'ਚ ਉਨ੍ਹਾਂ ਤੋਂ ਜ਼ਿਆਦਾ ਵਿਕੇਟ ਲਸਿੱਥ ਮਲਿੰਗਾ (170) ਅਤੇ ਅਮਿਤ ਮਿਸ਼ਰਾ (157) ਨੇ ਲਏ ਸਨ। ਪਿਛਲੇ ਦੋ ਸੀਜ਼ਨ ਤੋਂ ਹਰਭਜਨ ਸਿੰਘ ਚੈੱਨਈ ਸੁਪਰ ਕਿੰਗਸ ਦੇ ਨਾਲ ਖੇਡ ਰਹੇ ਸਨ ਜਦੋਂਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਇੰਡੀਅਨਜ਼ ਦਾ ਲੰਬੇ ਸਮੇਂ ਤੱਕ ਹਿੱਸਾ ਰਹੇ ਸਨ।

ਇਹ ਵੀ ਪੜ੍ਹੋ :  ਈ. ਡੀ. ਨੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਮਲੇ 'ਚ ਮਨੀ ਲਾਂਡਰਿੰਗ ਅਧੀਨ ਕੀਤਾ ਕੇਸ ਦਰਜ


Anuradha

Content Editor

Related News