ਆਖ਼ਰੀ ਪਲਾਂ 'ਚ ਮੈਚ ਦਾ ਪਾਸਾ ਪਲਟਣ ਵਾਲਾ ਕ੍ਰਿਕਟਰ ਹਰਭਜਨ ਸਿੰਘ, ਜਾਣੋ ਜ਼ਿੰਦਗੀ ਦੇ ਰੌਚਕ ਤੱਥ

01/04/2021 5:16:08 PM

ਸਪੋਰਟਸ ਡੈਸਕ— ਹਰਭਜਨ ਸਿੰਘ ਭਾਰਤ ਦੇ ਸਭ ਤੋਂ ਸ਼ਾਨਦਾਰ ਆਫ਼ ਸਪਿਨਰਾਂ ’ਚੋਂ ਇਕ ਹਨ। ਅਸਲ ’ਚ ‘ਭੱਜੀ’ ਕ੍ਰਿਕਟ ਦੇ ਉਨ੍ਹਾਂ ਜੁਝਾਰੂ ਖਿਡਾਰੀਆਂ ’ਚੋਂ ਇਕ ਰਹੇ ਜੋ ਕਦੀ ਵੀ ਹਾਰ ਨਹੀਂ ਮੰਨੇ। ਉਨ੍ਹਾਂ ਨੇ ਕਈ ਮੌਕਿਆਂ ’ਤੇ ਭਾਰਤ ਦੇ ਸਪਿਨਿੰਗ ਹਮਲੇ ਦੀ ਅਗਵਾਈ ਕੀਤੀ ਤੇ ਭਾਰਤ ਨੂੰ ਸ਼ਾਨਦਾਰ ਜਿੱਤ ਦੇ ਕਈ ਤੋਹਫ਼ੇ ਦਿੱਤੇ।

1. ਜਨਮ
ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ’ਚ ਪੰਜਾਬ ਦੇ ਜਲੰਧਰ ’ਚ ਇਕ ਸਿੱਖ ਪਰਿਵਾਰ ’ਚ ਸਰਦਾਰ ਸਰਦੇਵ ਸਿੰਘ ਪਲਾਹਾ ਤੇ ਮਾਤਾ ਅਵਤਾਰ ਕੌਰ ਦੇ ਘਰ ਹੋਇਆ ਤੇ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ।

2. ਇਕ ਬੱਲੇਬਾਜ਼ ਦੇ ਤੌਰ ’ਤੇ ਸ਼ੁਰੂਆਤ ਕਰਨਾ
ਹਰਭਜਨ ਨੂੰ ਉਨ੍ਹਾਂ ਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਵੱਲੋਂ ਬੱਲੇਬਾਜ਼ ਦੇ ਤੌਰ ’ਤੇ ਸਿਖਲਾਈ ਦਿੱਤੀ ਗਈ ਸੀ ਪਰ ਉਸ ਦੇ ਕੋਚ ਦੀ ਅਚਾਨਕ ਮੌਤ ਦੇ ਬਾਅਦ ਉਹ ਬੱਲੇਬਾਜ਼ ਦੀ ਜਗ੍ਹਾ ਸਪਿਨਰ ਗੇਂਦਬਾਜ਼ ’ਚ ਬਦਲ ਗਏ। ਹੁਣ ਉਹ ਦਵਿੰਦਰ ਅਰੋੜਾ ਤੋਂ ਸਿਖਲਾਈ ਲੈਣ ਲੱਗੇ। ਅਰੋੜਾ ਹਰਭਜਨ ਦੀ ਸਫਲਤਾ ਦਾ ਸਿਹਰਾ ਉਸ ਦੀ ਕੰਮ ਪ੍ਰਤੀ ਲਗਨ ਨੂੰ ਦਿੰਦੇ ਹਨ। ਹਰਭਜਨ ਸਿੰਘ ਉਸ ਦੀ ਦੇਖ-ਰੇਖ ’ਚ ਸਵੇਰੇ ਤਿੰਨ ਘੰਟੇ ਤੇ ਫਿਰ ਦੁਪਹਿਰ 3 ਵਜੇ ਤੋਂ ਸੂਰਜ ਡੁੱਬਣ ਤੱਕ ਪ੍ਰੈਕਟਿਸ ਕਰਦੇ ਸਨ।

3. ਪਹਿਲਾ ਸ਼ਾਨਦਾਰ ਪ੍ਰਦਰਸ਼ਨ
ਹਰਭਜਨ ਨੇ 1995-96 ਦੇ ਸੀਜ਼ਨ ’ਚ ਨਵੰਬਰ ਮਹੀਨੇ ਦੌਰਾਨ 15 ਸਾਲ ਤੇ 4 ਮਹੀਨਿਆਂ ਦੀ ਉਮਰ ’ਚ ਪੰਜਾਬ ਅੰਡਰ-16 ਟੀਮ ’ਚ ਖੇਡਦੇ ਹੋਏ 7/46 ਤੇ 5/138 ਨਾਲ ਹਰਿਆਣਾ ਖ਼ਿਲਾਫ਼ ਸ਼ੁਰੂਆਤ ਕੀਤੀ ਸੀ। 

4. ਟੈਸਟ ਡੈਬਿਊ
ਹਰਭਜਨ ਨੇ 18 ਸਾਲ ਦੀ ਉਮਰ ’ਚ ਮਾਰਚ 1998 ’ਚ ਬੈਂਗਲੁਰੂ ’ਚ ਆਸਟਰੇਲੀਆ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ। ਉਹ ਟੈਸਟ ’ਚ 2 ਵਿਕਟਾਂ ਲੈਣ ’ਚ ਸਫਲ ਰਿਹਾ ਪਰ ਭਾਰਤ ਇਹ ਮੈਚ ਹਾਰ ਗਿਆ।PunjabKesari5. ਭਾਰਤ ਦੀ ਇਤਿਹਾਸਕ ਜਿੱਤ ਦਾ ਸਿਤਾਰਾ
ਹਰਭਜਨ ਸਿੰਘ ਦੀ ਕ੍ਰਿਕਟ ’ਚ ਸਭ ਦੀ ਸਭ ਤੋਂ ਯਾਦਗਾਰੀ ਘਟਨਾ ਆਸਟਰੇਲੀਆ ਖ਼ਿਲਾਫ਼ 2001 ਦੀ ਇਤਿਹਾਸਕ ਘਰੇਲੂ ਲੜੀ ’ਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਉਸ ਨੇ ਸਿਰਫ਼ 3 ਟੈਸਟ ਮੈਚਾਂ ’ਚ 32 ਵਿਕਟਾਂ ਹਾਸਲ ਕੀਤੀਆਂ, ਜਿਸ ’ਚ ਇਕ ਭਾਰਤੀ ਵੱਲੋਂ ਪਹਿਲੀ ਟੈਸਟ ਹੈਟਰਿਕ ਸ਼ਾਮਲ ਹੈ। ਇਸ ਦੌਰਾਨ ਉਸ ਦੀ ਟੀਮ ਦਾ ਕੋਈ ਵੀ ਸਾਥੀ ਤਿੰਨ ਤੋਂ ਜ਼ਿਆਦਾ ਵਿਕਟ ਨਹੀਂ ਲੈ ਸਕਿਆ।PunjabKesari6. 2008 ’ਚ ਵਿਵਾਦਾਂ ’ਚ ਫਸੇ ਹਰਭਜਨ
ਹਰਭਜਨ ਸਿੰਘ ਨੂੰ ਆਸਟਰੇਲੀਆਈ ਕ੍ਰਿਕਟਰ ਐਂਡਿ੍ਰਊ ਸਾਈਮੰਡਸ ’ਤੇ ਨਸਲੀ ਟਿੱਪਣੀ ਕਰਨ ’ਤੇ ਕੌਮਾਂਤਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਨੇ 2008 ’ਚ ਬੈਨ ਕਰ ਦਿੱਤਾ ਸੀ। ਅਪੀਲ ਤੋਂ ਬਾਅਦ ਬੈਨ ਨੂੰ ਖਤਮ ਕਰ ਦਿੱਤਾ ਗਿਆ। ਬਾਅਦ ’ਚ 2008 ’ਚ ਪਹਿਲੇ ਆਈ. ਪੀ. ਐੱਲ. ਦੇ ਦੌਰਾਨ ਹਰਭਜਨ ਨੂੰ ਸ਼੍ਰੀਸੰਥ ਨੂੰ ਥੱਪੜ ਮਾਰਨ ’ਤੇ ਟੂਰਨਾਮੈਂਟ ’ਚੋਂ ਬੈਨ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ’ਚ ਇਸ ਬੈਨ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਸੀ।

PunjabKesari

7. ਦੋ ਵਿਸ਼ਵ ਕੱਪ ਜੇਤੂ ਟੀਮਾਂ ਦਾ ਰਹੇ ਹਿੱਸਾ
ਹਰਭਜਨ ਸਿੰਘ ਦੋ ਵਰਲਡ ਜੇਤੂ ਟੀਮਾਂ ਦਾ ਹਿੱਸਾ ਰਹੇ ਸਨ। ਪਹਿਲਾ ਵਰਲਡ ਕੱਪ 2007 ’ਚ ਆਈ. ਸੀ. ਸੀ. ਟਵੰਟੀ-20 ਸੀ ਜਦਕਿ ਦੂਜਾ ਵਿਸ਼ਵ ਕੱਪ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2011 ਸੀ।

8. ਹਰਭਜਨ ਸਿੰਘ ਪੰਜਾਬ ਪੁਲਸ ’ਚ ਡੀ. ਐੱਸ. ਪੀ. ਦੇ ਤੌਰ ’ਤੇ
2001 ’ਚ ਆਸਟਰੇਲੀਆ ਖ਼ਿਲਾਫ਼ ਹਰਭਜਨ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਦਾ ਡੀ. ਐੱਸ. ਪੀ. ਬਣਾਉਣ ਦੀ ਪੇਸ਼ਕਸ਼ ਕੀਤੀ।

9. ਸਨਮਾਨ
2003 ’ਚ ਹਰਭਜਨ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। 2009 ’ਚ ਉਸ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ ਸੀ।

10. ਬੈਟਿੰਗ ’ਚ ਪ੍ਰਦਰਸ਼ਨ
ਉਹ ਪਹਿਲਾ ਅਜਿਹਾ ਕ੍ਰਿਕਟਰ ਹੈ ਜੋ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਮੈਦਾਨ ’ਤੇ ਉਤਰਿਆ ਤੇ ਉਸ ਨੇ ਬੈਕ-ਟੂ-ਬੈਕ ਦੋ ਟੈਸਟ ਸੈਂਕੜੇ ਲਾਏ। ਉਸ ਨੇ ਇਹ ਉਪਲਬਧੀ ਨਿਊਜ਼ੀਲੈਂਡ ਖ਼ਿਲਾਫ਼ 2010 ਦੀ ਘਰੇਲੂ ਟੈਸਟ ਸੀਰੀਜ਼ ’ਚ ਹਾਸਲ ਕੀਤੀ ਸੀ।

PunjabKesari11. ਨਿੱਜੀ ਜ਼ਿੰਦਗੀ
ਹਰਭਜਨ ਸਿੰਘ ਨੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਨਾਲ 29 ਅਕਤੂਬਰ 2015 ’ਚ ਵਿਆਹ ਕਰਵਾਇਆ। ਉਨ੍ਹਾਂ ਦੀ ਇਕ ਧੀ ਹਿਨਾਯਾ ਹੀਰ ਵੀ ਹੈ।


Tarsem Singh

Content Editor

Related News