ਹਰਭਜਨ ਨੇ ਆਰ. ਅਸ਼ਵਿਨ ਦੀ ਵਾਪਸੀ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ

08/23/2017 12:31:52 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਆਰ. ਅਸ਼ਵਿਨ ਦੇ ਵਨਡੇ ਕਰੀਅਰ ਨੁੰ ਲੈ ਕੇ ਇਕ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਭੱਜੀ ਦਾ ਕਹਿਣਾ ਹੈ ਕਿ ਅਸ਼ਵਿਨ ਦੀ ਵਨਡੇ ਟੀਮ 'ਚ ਵਾਪਸੀ ਥੋੜ੍ਹੀ ਮੁਸ਼ਕਲ ਲਗ ਰਹੀ ਹੈ।

ਵਿਰਾਟ ਨੂੰ ਫਿੱਟਨੈੱਸ ਪਸੰਦ ਹੈ : ਹਰਭਜਨ
ਹਰਭਜਨ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਫਿੱਟਨੈੱਸ 'ਤੇ ਜ਼ੋਰ ਦਿੰਦੇ ਹਨ ਅਤੇ ਉਹ ਹਮੇਸ਼ਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਦਾ ਹਰੇਕ ਖਿਡਾਰੀ ਫਿੱਟ ਹੋਵੇ। ਇਸ ਲਈ ਅਸ਼ਵਿਨ ਦਾ ਵਨਡੇ ਮੈਚਾਂ 'ਚ ਵਾਪਸੀ ਕਰਨਾ ਮੁਸ਼ਕਲ ਹੈ।

ਅਸ਼ਵਿਨ ਤੋਂ ਜ਼ਿਆਦਾ ਜਡੇਜਾ ਹੈ ਫਿਟ
ਜਦੋਂ ਉਨ੍ਹਾਂ ਤੋਂ ਵਨਡੇ ਟੀਮ 'ਚ ਜਡੇਜਾ ਅਤੇ ਅਸ਼ਵਿਨ ਦੀ ਚੋਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 'ਚੋਂ ਕਿਸੇ ਇਕ ਨੂੰ ਟੀਮ 'ਚ ਚੁਣਨ ਦੀ ਗੱਲ ਆਵੇ ਤਾਂ ਚੋਣ ਕਮੇਟੀ ਜਡੇਜਾ 'ਤੇ ਜ਼ਿਆਦਾ ਭਰੋਸਾ ਕਰੇਗੀ ਕਿਉਂਕਿ ਜਡੇਜਾ ਲੈਫਟ ਆਰਮ ਸਪਿਨਰ ਦੇ ਨਾਲ-ਨਾਲ ਚੰਗੇ ਫੀਲਡਰ ਵੀ ਹਨ ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਯੁਵਾ ਸਪਿਨਰ ਕੁਲਦੀਪ ਯਾਦਵ ਦੀ ਵੀ ਕਾਫੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਕ ਰੋਜ਼ਾ ਕ੍ਰਿਕਟ 'ਚ ਉਸ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਯਾਦਵ ਦੇ ਕੋਲ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਹੈ।


Related News