ਇਹ ਖਿਡਾਰੀ ਬਣ ਸਕਦੈ ਟੀਮ ਇੰਡੀਆ ਦਾ ਨੰਬਰ-1 ਗੇਂਦਬਾਜ਼:ਹਰਭਜਨ ਸਿੰਘ
Saturday, Oct 20, 2018 - 11:50 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਭਵਿੱਖ 'ਚ ਚਾਈਨਾਮੈਨ ਕੁਲਦੀਪ ਯਾਦਵ ਰਾਸ਼ਟਰੀ ਕ੍ਰਿਕਟ ਟੀਮ ਦੇ ਨੰਬਰ-1 ਸਪਿਨ ਗੇਂਦਬਾਜ਼ ਹੋਣਗੇ। ਹਰਭਜਨ ਨੇ ਕਿਹਾ,' ਕੁਲਦੀਪ ਨੇ ਪਹਿਲੇ ਦਿਨ ਵਿਕਟ 'ਤੇ ਸਾਬਿਤ ਕਰ ਦਿੱਤਾ ਸੀ ਕਿ ਉਹ ਕੀ ਕਰ ਸਕਦੇ ਹਨ, ਉਹ ਹਵਾ 'ਚ ਹੌਲੀ ਹਨ ਅਤੇ ਗੇਂਦ ਨੂੰ ਦੋਵਾਂ ਪਾਸਿਓ ਹਿਲਾ ਸਕਦੇ ਹਨ, ਅਜਿਹੇ 'ਚ ਉਨ੍ਹਾਂ ਨੇ ਭਾਰਤੀ ਟੀਮ ਲਈ ਮੁੱਖ ਖਿਡਾਰੀ ਦੀ ਭੂਮਿਕਾ 'ਚ ਹੋਣਾ ਚਾਹੀਦਾ ਹੈ, ਭਵਿੱਖ 'ਚ ਉਹ ਨੰਬਰ-1 ਸਪਿਨ ਗੇਂਦਬਾਜ਼ ਬਣ ਸਕਦੇ ਹਨ।'
ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਕੁਲਦੀਪ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣੇ। ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ 'ਚ ਬਿਹਤਰੀਨ ਬੱਲੇਬਾਜ਼ੀ ਕਰਨ ਵਾਲੇ 18 ਸਾਲ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਦੀ ਪ੍ਰਸ਼ੰਸਾ ਕਰਦੇ ਹੋਏ ਹਰਭਜਨ ਨੇ ਕਿਹਾ ਕਿ ਉਨ੍ਹਾਂ ਨੇ ਨਿਰਭਰ ਹੋ ਕੇ ਕ੍ਰਿਕਟ ਖੇਡਿਆ ਹੈ ਅਤੇ ਸਾਰੇ ਤਿੰਨ ਫਾਰਮੈਟ 'ਤੇ ਕਬਜ਼ਾ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਸਦਾ ਸਿਹਰਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਅਤੇ ਭਾਰਤੀ ਕ੍ਰਿਕਟ ਟੀਮ ਦੀ ਆਧਾਰਭੂਤ ਸੰਰਚਨਾ ਨੂੰ ਜਾਣਾ ਚਾਹੀਦਾ ਹੈ। ਹਰਭਜਨ ਸਿੰਘ ਦਾ ਇਹ ਵੀ ਮੰਨਣਾ ਹੈ ਕਿ ਆਸਟ੍ਰੇਲੀਆ ਖਿਲਾਫ ਭਾਰਤ ਕੋਲ ਸੀਰੀਜ਼ ਜਿੱਤਣ ਦਾ ਇਹ ਸਭ ਤੋਂ ਚੰਗਾ ਮੌਕਾ ਹੈ, ਕਿਉਂਕਿ ਇਸ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੋਵੇਂ ਖਿਡਾਰੀ ਸ਼ਾਮਿਲ ਨਹੀਂ ਹਨ, ਬਾਲ ਟੈਂਪਰਿੰਗ ਦੇ ਕਾਰਨ ਦੋਵਾਂ ਨੂੰ ਬੈਨ ਕੀਤਾ ਗਿਆ ਹੈ।