ਕੇਵਿਨ ਪੀਟਰਸਨ ਦੀ Save Rhino ਮੁਹਿੰਮ ’ਤੇ ਹਰਭਜਨ ਸਿੰਘ ਦਾ ਤਾਨਾ
Saturday, Aug 31, 2019 - 01:52 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਦੀ ਸੇਵ ਰਾਈਨੋ ਮੁਹਿੰਮ ’ਤੇ ਤਾਨਾ ਦਿੱਤਾ ਹੈ। ਪੀਟਰਸਨ ਲੰਮੇ ਸਮੇਂ ਤੋਂ Save Rhino ਮੁਹਿੰਮ ਚਲਾ ਰਹੇ ਹਨ। ਇਸ ਦੇ ਲਈ ਦੱਖਮੀ ਅਫਰੀਕਾ ’ਚ ਉਨ੍ਹਾਂ ਨੇ ਵੱਡਾ ਹਸਪਤਾਲ ਵੀ ਬਣਾਇਆ ਹੈ ਜਿੱਥੇ Rhino ਦੀ ਦੇਖਭਾਲ ਹੁੰਦੀ ਹੈ। ਪੀਟਰਸਨ ਦੀ ਮੁਹਿੰਮ ਨੂੰ ਯੁਵਰਾਜ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ ਪਰ ਇਸ ਵਾਰ ਪੀਟਰਸਨ ਆਪਣੀ ਇਕ ਟਵੀਟਰ ਦੇ ਪੋਸਟ ਦੇ ਲਈ ਪੀਟਰਸਨ ਦੇ ਗੁੱਸੇ ਦਾ ਸ਼ਿਕਾਰ ਹੋ ਗਏ।
ਦਰਅਸਲ ਪੀਟਰਸਨ ਨੇ ਆਪਣੇ ਟਵੀਟਰ ਅਕਾਊਂਟ ’ਤੇ ਇੰਸਟਾਗ੍ਰਾਮ ਦੀ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ’ਤੇ ਲਿਖਿਆ ਸੀ- ਮੈਂ ਅੱਜ ਦੋ ਕਿਲੋ ਦੀ ‘ਟਾਈਗਰ ਫਿਸ਼’ ਫੜੀ ਹੈ। ਕੀ ਛੋਟੀ ਫਾਈਟਰ ਹੈ। ਤੁਸÄ ਮੇਰੀ ਇੰਸਟਾ ਸਟੋਰੀ ’ਤੇ ਇਹ ਗੱਲ ਦੇਖੋਂ। ਇਹ ਅਨੁਭਵ ਲੈ ਕੇ ਬਹੁਤ ਉਤਸ਼ਾਹਿਤ ਹਾਂ।
ਪੋਸਟ ’ਚ ਪੀਟਰਸਨ ਇਕ ਮਛਲੀ ਨੂੰ ਫੜਿਆ ਹੋਇਆ ਹੈ ਜੋਕਿ ਕਾਂਟੇ ’ਚ ਫਸੀ ਹੋਈ ਹੈ।
ਭੱਜੀ ਨੇ ਪੀਟਰਸਨ ਦੀ ਉਸ ਪੋਸਟ ’ਤੇ ਕੁਮੇਂਟ ਕੀਤਾ।
ਸੇਵ ਰਾਈਨੋ ਬਟ ਕਿਲ ਫਿਸ਼। ਮਤਲਬ- ਰਾਈਨੋ ਨੂੰ ਤਾਂ ਬਚਾਓ ਤੇ ਮਛਲੀ ਨੂੰ ਮਾਰੋ।