ਪੰਜਾਬ ਕਿੰਗਜ਼ ’ਚ ਪੋਂਟਿੰਗ ਦੀ ਟੀਮ ਦਾ ਹਿੱਸਾ ਹੋਣਗੇ ਹੈਡਿਨ ਅਤੇ ਜੋਸ਼ੀ
Friday, Oct 18, 2024 - 02:54 PM (IST)
ਨਵੀਂ ਦਿੱਲੀ- ਪੰਜਾਬ ਕਿੰਗਜ਼ ਨੇ ਨਵੇਂ ਮੁੱਖ ਕੋਚ ਰਿੱਕੀ ਪੋਂਟਿੰਗ ਦੇ ਆਉਣ ਤੋਂ ਬਾਅਦ ਆਪਣੇ ਜ਼ਿਆਦਾਤਰ ਸਹਿਯੋਗੀ ਸਟਾਫ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ’ਚ ਸਿਰਫ ਤੇਜ਼ ਗੇਂਦਬਾਜ਼ੀ ਕੋਚ ਜੇਮਸ ਹੋਪਸ ਦੇ ਇੰਡੀਅਨ ਪ੍ਰੀਮੀਅਰ ਲੀਗ 2025 ਲਈ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਮੁੱਖ ਕੋਚ ਨਿਯੁਕਤ ਕੀਤੇ ਗਏ ਪੋਂਟਿੰਗ ਨੇ ਦਿੱਲੀ ਕੈਪੀਟਲਸ ’ਚ ਮੁੱਖ ਕੋਚ ਰਹਿੰਦੇ ਹੋਏ ਆਸਟ੍ਰੇਲੀਆਈ ਖਿਡਾਰੀ ਜੇਮਸ ਹੋਪਸ ਦੀਆਂ ਸੇਵਾਵਾਂ ਲਈਆਂ ਸਨ।
ਸਪਿਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ, ਬੱਲੇਬਾਜ਼ੀ ਅਤੇ ਫੀਲਡਿੰਗ ਕੋਚ ਬ੍ਰੈਡ ਹੈਡਿਨ ਅਤੇ ਟ੍ਰੇਵਰ ਗੋਂਜਾਵਿਲਸ ਨੂੰ ਅਗਲੇ ਸੈਸ਼ਨ ਲਈ ਬਰਕਰਾਰ ਰੱਖਿਆ ਗਿਆ ਹੈ। ਬੇਲਿਸ ਪਿਛਲੇ ਸਾਲ ਮੁੱਖ ਕੋਚ ਸੀ ਅਤੇ ਸੰਜੇ ਬਾਂਗੜ ਕ੍ਰਿਕਟ ਡਿਵੈਲਪਮੈਂਟ ਪ੍ਰਮੁੱਖ ਸੀ ਪਰ ਦੋਨੋਂ ਹੁਣ ਕੋਚਿੰਗ ਸੈੱਟਅਪ ’ਚੋਂ ਬਾਹਰ ਹਨ।