ਗੁਰੂ ਪ੍ਰਕਾਸ਼ ਤੇ ਮਾਨਵ ਦੀ ਏਸ਼ੀਆਈ ਜੂਨੀਅਰ ਸ਼ਤਰੰਜ ’ਚ ਜਿੱਤ

Saturday, Aug 22, 2026 - 10:36 AM (IST)

ਗੁਰੂ ਪ੍ਰਕਾਸ਼ ਤੇ ਮਾਨਵ ਦੀ ਏਸ਼ੀਆਈ ਜੂਨੀਅਰ ਸ਼ਤਰੰਜ ’ਚ ਜਿੱਤ

ਮੁੰਬਈ– ਗੁਰੂ ਪ੍ਰਕਾਸ਼ ਨੇ ਏਸ਼ੀਆਈ ਜੂਨੀਅਰ ਓਪਨ ਤੇ ਗਰਲਜ਼ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਜੂਨੀਅਰ ਰੈਪਿਡ ਚੈਂਪੀਅਨ ‘ਐੱਫ. ਐੱਮ.’ ਵਿਵਾਨ ਵਿਸ਼ਾਲ ਸ਼ਾਹ ਨੂੰ ਹਰਾ ਕੇ ਉਲਟਫੇਰ ਕੀਤਾ।

ਓਪਨ ਵਰਗ ਦੇ ਦੂਜੇ ਦੌਰ ’ਚ ਕਈ ਉਲਟਫੇਰ ਦੇਖਣ ਨੂੰ ਮਿਲੇ ਜਿਨ੍ਹਾਂ ’ਚ 2113 ਰੇਟਿੰਗ ਵਾਲੇ ਪ੍ਰਕਾਸ਼ ਨੇ ਸ਼ਾਹ (2339) ਨੂੰ ਤੇ ਮਾਨਵ ਕੁਮਾਰ ਨੇ ਆਪਣੇ ਤੋਂ ਵੱਡੀ ਰੇਟਿੰਗ ਵਾਲੇ ‘ਐੱਫ. ਐੱਮ.’ ਅਰੁਣ ਕਟਾਰੀਆ ਨੂੰ ਹਰਾਇਆ।

ਹਾਰਦਿਕ ਸ਼ਾਹ ਨੇ ਤੁਰਕਮੇਨਿਸਤਾਨ ਦੇ ‘ਐੱਫ. ਐੱਮ.’ ਅਮਾਨਮੁਹੰਮਤ ਹੋਮਾਦੋਵ ਨੂੰ ਬਰਾਬਰੀ ’ਤੇ ਰੋਕਿਆ ਜਦਕਿ ਮੇਹੁਲ ਸੋਂਧੀ ਨੇ ‘ਐੱਫ. ਐੱਮ.’ ਮਾਧਵੈਂਦਰ ਪ੍ਰਤਾਪ ਸ਼ਰਮਾ ਦੇ ਨਾਲ ਅੰਕ ਸਾਂਝੇ ਕੀਤੇ। ਚੋਟੀ ਦਰਜਾ ਪ੍ਰਾਪਤ ‘ਆਈ. ਐੱਮ.’ ਮਯੰਕ ਚੱਕਰਵਰਤੀ ਨੇ ਵਿਵਾਨ ਸਰਦਾਨਾ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।


author

Tarsem Singh

Content Editor

Related News