ਆਨੰਦ ਦੀ ਕਿਤਾਬ ''ਮਾਈਂਡ ਮਾਸਟਰਸ'' ਦੀ ਘੁੰਡ ਚੁਕਾਈ

Saturday, Dec 14, 2019 - 01:11 AM (IST)

ਆਨੰਦ ਦੀ ਕਿਤਾਬ ''ਮਾਈਂਡ ਮਾਸਟਰਸ'' ਦੀ ਘੁੰਡ ਚੁਕਾਈ

ਚੇਨਈ—  ਕੌਮਾਂਤਰੀ ਸ਼ਤਰੰਜ ਦੇ ਸਭ ਤੋਂ ਸਫਲ ਖਿਡਾਰੀਆਂ ਵਿਚ  ਸ਼ਾਮਲ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੀ ਕਿਤਾਬ 'ਮਾਈਂਡ ਮਾਸਟਰਸ' ਦੀ ਸ਼ੁੱਕਰਵਾਰ ਇੱਥੇ ਸ਼ਾਨਦਾਰ ਸਮਾਰੋਹ ਵਿਚ ਘੁੰਡ ਚੁਕਾਈ ਕੀਤੀ ਗਈ। 'ਦਿ ਹਿੰਦੂ ਪ੍ਰਕਾਸ਼ਨ ਗਰੁੱਪ' ਦੇ ਮੁਖੀ ਐੱਨ. ਰਾਮ ਨੇ ਖੇਡ ਲੇਖਕ ਸੁਸੈਨ ਨਿਨਾਨ ਦੀ ਮੌਜੂਦਗੀ ਵਿਚ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ 'ਤੇ ਐੱਨ. ਰਾਮ ਨਾਲ ਗੱਲਬਾਤ ਕਰਦੇ ਹੋਏ ਆਨੰਦ ਨੇ ਕਿਹਾ ਕਿ ਜੇਕਰ ਤੁਹਾਨੂੰ ਸ਼ਤਰੰਜ ਨਾਲ ਪਿਆਰ ਹੈ ਤਾਂ ਤਾਹਾਨੂੰ ਕੰਪਿਊਟਰ ਦੇ ਯੁਗ 'ਚ ਰਹਿਣ ਤੇ ਖੇਡਣ ਦਾ ਆਨੰਦ ਲੈਣਾ ਚਾਹੀਦਾ ਕਿਉਂਕਿ ਕੰਪਿਊਟਰ ਨੇ ਅਸੀਮ ਵੱਡੀਆ ਸੰਭਾਵਨਾਵਾਂ ਨੂੰ ਖੋਲ੍ਹ ਦਿੱਤਾ ਹੈ। ਆਨੰਦ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਿਤਾਬ 'ਚ ਸ਼ਤਰੰਜ ਤੇ ਕੰਪਿਊਟਰ ਦੇ ਵੱਖ-ਵੱਖ ਪਹਿਲੂਆਂ ਦੇ ਵਾਰੇ 'ਚ ਲਿਖਿਆ ਹੈ, ਜਿਸ 'ਚ ਇਸ ਖੇਡ 'ਚ ਆਏ ਬਦਲਾਅ ਦਾ ਵੀ ਜ਼ਿਕਰ ਹੈ।


author

Gurdeep Singh

Content Editor

Related News