ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ ਦਿਹਾਂਤ, ਗੋਆ 'ਚ ਲੱਗੇਗੀ ਵਿਸ਼ਾਲ ਮੂਰਤੀ
Thursday, Nov 26, 2020 - 10:55 AM (IST)
ਪਣਜੀ (ਭਾਸ਼ਾ) : ਗੋਆ ਸਰਕਾਰ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦੀ ਵਿਸ਼ਾਲ ਮੂਰਤੀ ਅਗਲੇ ਸਾਲ ਦੀ ਸ਼ੁਰੂਆਤ ਵਿਚ ਪੂਰਬੀ ਜ਼ਿਲ੍ਹੇ ਦੇ ਤੱਟਵਰਤੀ ਇਲਾਕੇ ਵਿਚ ਲਗਾਏਗੀ। ਰਾਜ ਸਰਕਾਰ ਦੇ ਸੀਨੀਅਰ ਮੰਤਰੀ ਅਤੇ ਕਾਲਾਂਗੁਟੇ ਦੇ ਵਿਧਾਇਕ ਮਾਈਕਲ ਲੋਬੋ ਨੇ ਦੱਸਿਆ, 'ਮਾਰਾਡੋਨਾ ਦੀ ਮੂਰਤੀ ਪਹਿਲਾਂ ਤੋਂ ਹੀ ਬਣ ਰਹੀ ਹੈ। ਮਹਾਰਾਸ਼ਟਰ ਦੇ ਕਲਾਕਾਰ ਉਸ 'ਤੇ ਕੰਮ ਕਰ ਰਹੇ ਹਨ।' ਲੋਬੋ ਨੇ 2018 ਵਿਚ ਹੀ ਪ੍ਰਦੇਸ਼ ਵਿਚ ਮਾਰਾਡੋਨਾ ਦੀ ਮੂਰਤੀ ਸਥਾਪਤ ਕਰਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੂਰਤੀ ਕੰਡੋਲਿਮ ਜਾਂ ਕਾਲਾਂਗੁਟੇ ਵਿਚ ਲਗਾਈ ਜਾਵੇਗੀ।
ਇਹ ਵੀ ਪੜ੍ਹੋ: ਇਕ ਦਿਨ ਦੀ ਰਾਹਤ ਮਗਰੋਂ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚ ਸ਼ੁਮਾਰ 1986 ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਜਿੱਤ ਦੇ ਨਾਇਕ ਡਿਏਗੋ ਮਾਰਾਡੋਨਾ ਦਾ ਦਿਹਾਂਤ ਹੋ ਗਿਆ ਸੀ। ਮਾਰਾਡੋਨਾ 60 ਸਾਲ ਦੇ ਸਨ। ਪਿਛਲੇ ਲੰਬੇ ਸਮੇਂ ਤੋਂ ਉਹ ਕੋਕੀਨ ਦੀ ਲਤ ਅਤੇ ਮੋਟਾਪੇ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਅਰਜਨਟੀਨਾ ਵਿਚ 3 ਦਿਨ ਦੇ ਰਾਸ਼ਟਰੀ ਸੋਗ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਵਿਚ ਇਸ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਮਹਾਨ ਫੁੱਟਬਾਲਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।