ਗਲੈਨ ਮੈਕਸਵੈਲ ਨੇ ਕੀਤੀ ਭਾਰਤੀ ਮੂਲ ਦੀ ਵਿਨੀ ਨਾਲ ਮੰਗਣੀ, ਦੇਖੋ ਤਸਵੀਰਾਂ

02/26/2020 5:47:26 PM

ਨਵੀਂ ਦਿੱਲੀ : ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੈਨ ਮੈਕਸਵੈਲ ਨੇ ਮੰਗਣੀ ਕਰ ਲਈ ਹੈ। ਮੈਕਸਵੈਲ ਨੇ ਭਾਰਤੀ ਮੂਲ ਦੀ ਆਪਣੀ ਗਰਲਫ੍ਰੈਂਡ ਵਿਨੀ ਰਮਨ ਦੇ ਨਾਲ ਮੰਗਣੀ ਕਰ ਲਈ ਹੈ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤੀ ਹੈ। ਮੈਕਸਵੈਲ ਅਤੇ ਵਿਨੀ ਲੰਬੇਂ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਵਿਨੀ ਨੇ ਵੀ ਇੰਸਟਾਗ੍ਰਾਮ ’ਤੇ ਆਪਣੀ ਮੰਗਣੀ ਦੀ ਤਸਵੀਰ ਅਪਲੋਡ ਕੀਤੀ ਹੈ। ਗਲੈਨ ਮੈਕਸਵੈਲ ਹਾਲ ਹੀ ’ਚ ਦੱਖਣੀ ਅਫਰੀਕੀ ਦੌਰੇ ਦੇ ਲਈ ਆਸਟਰੇਲੀਆ ਟੀ ਵਿਚ ਚੁਣੇ ਗਏ ਸੀ ਪਰ ਫਿਰ ਉਹ ਆਪਣੀ ਖੱਬੀ ਕੋਹਣੀ ਦੀ ਸਰਜਰੀ ਕਰਾਉਣ ਲਈ ਟੀਮ ’ਚੋਂ ਬਾਹਰ ਹੋ ਗਏ ਸੀ।

PunjabKesari

ਆਸਟਰੇਲੀਆਈ ਟੀਮ ਦੱਖਣੀ ਅਫਰੀਕੀ ਦੌਰੇ ’ਤੇ ਹੈ ਅਤੇ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡੀ ਜਾ ਰਹੀ ਹੈ, ਜਦਕਿ ਇਸ ਤੋਂ ਬਾਅਦ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾਣੀ ਹੈ। ਮੈਕਸਵੈਲ ਨੇ ਵਿਨੀ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਰਿੰਗ ਬਣਾਈ ਸੀ, ਉੱਥੇ ਹੀ ਵਿਨੀ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ, ‘‘ਪਿਛਲੇ ਹਫਤੇ ਮੇਰੇ ਪਸੰਦੀਦਾ ਵਿਅਕਤੀ ਨੇ ਮੇਰੇ ਨਾਲ ਵਿਆਹ ਕਰਨ ਲਈ ਪੁੱਛਿਆ ਅਤੇ ਮੈਂ ਹਾਂ ਕਹਿ ਦਿੱਤੀ।’’ ਮੈਕਸਵੈਲ ਨੇ ਹਾਲ ਹੀ ’ਚ ਕੌਮਾਂਤਰੀ  ਕ੍ਰਿਕਟ ਤੋਂ ਬ੍ਰੇਕ ਲਿਆ ਸੀ। ਉਸ ਨੇ ਮੈਂਟਲ ਹੈਲਥ ਦਾ ਹਵਾਲਾ ਦਿੰਦਿਆਂ ਇਹ ਬ੍ਰੇਕ ਲਿਆ ਸੀ।

PunjabKesari

ਇਸ ਤੋਂ ਬਾਅਦ ਉਸ ਨੇ ਬਿੱਗ ਬੈਸ਼ ਲੀਗ ਦੇ ਜ਼ਰੀਏ ਕ੍ਰਿਕਟ ਦੇ ਮੈਦਾਨ ’ਤੇ ਧਮਾਕੇਦਾਰ ਵਾਪਸੀ ਕੀਤੀ ਸੀ। ਮੈਕਸਵੈਲ ਚੰਗੀ ਫਾਰਮ ’ਚ ਚੱਲ ਰਹੇ ਹਨ ਅਤੇ ਕ੍ਰਿਕਟ ਵਿਚ ਵਾਪਸੀ ਕਰਨ ਤੋਂ ਬਾਅਦ ਉਸ ਨੇ ਖੁਦ ਕਿਹਾ ਸੀ ਕਿ ਇਸ ਮੁਸ਼ਕਿਲ ਸਮੇਂ ਤੋਂ ਨਿਕਲਣ ਵਿਚ ਵਿਨੀ ਰਮਨ ਦਾ ਵੱਡਾ ਹੱਥ ਰਿਹਾ। ਵਿਨੀ ਮੈਲਬੋਰਨ ਬੇਲਡ ਇੰਡੀਅਨ ਫਾਰਮਸਿਸਟ ਹੈ। ਵਿਨੀ ਦਾ ਜਨਮ ਮੈਲਬੋਰਨ ਵਿਚ ਹੀ ਹੋਇਆ ਹੈ।

PunjabKesari

PunjabKesari


Related News