ਵਿਰਾਟ ਫੈਂਸ ਦੇ ਲਈ ਤੋਹਫਾ, ਮੋਹਾਲੀ ਟੈਸਟ 'ਚ 50 ਫੀਸਦੀ ਦਰਸ਼ਕਾਂ ਨੂੰ ਮਿਲੀ ਇਜਾਜ਼ਤ

Tuesday, Mar 01, 2022 - 10:13 PM (IST)

ਵਿਰਾਟ ਫੈਂਸ ਦੇ ਲਈ ਤੋਹਫਾ, ਮੋਹਾਲੀ ਟੈਸਟ 'ਚ 50 ਫੀਸਦੀ ਦਰਸ਼ਕਾਂ ਨੂੰ ਮਿਲੀ ਇਜਾਜ਼ਤ

ਨਵੀਂ ਦਿੱਲੀ- ਬੀ. ਸੀ. ਸੀ. ਆਈ. ਨੇ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਟੈਸਟ ਦੇ ਲਈ ਮੋਹਾਲੀ ਵਿਚ 50 ਫੀਸਦੀ ਦਰਸ਼ਕਾਂ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੈਸਟ ਸਾਬਕਾ ਕਪਤਾਨ ਵਿਰਾਟ ਦਾ 100ਵਾਂ ਟੈਸਟ ਹੋਵੇਗਾ। ਇਸ ਬੰਦ ਦਰਵਾਜੇ ਦੇ ਪਿੱਛੇ ਕਰਵਾਉਣ ਦਾ ਫੈਸਲਾ ਲੈਣ 'ਤੇ ਬੀ. ਸੀ. ਸੀ. ਆਈ. ਦਾ ਵਿਰੋਧ ਹੋਇਆ ਸੀ। ਇਸ ਵਿਚਾਲੇ ਵੱਧ ਰਹੇ ਵਿਰੋਧਾਂ ਦੇ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਚਿਵ ਜੈ ਸ਼ਾਹ ਨੇ ਕਿਹਾ ਹੈ ਕਿ ਕੋਹਲੀ ਦੇ ਇਤਿਹਾਸਕ ਟੈਸਟ ਦੇ ਲਈ ਪ੍ਰਸ਼ੰਸਕਾਂ ਨੂੰ ਇਜਾਜ਼ਤ ਦੇਣ ਦੇ ਲਈ ਉਨ੍ਹਾਂ ਨੂੰ ਪੀ. ਸੀ. ਏ. ਅਹੁਦੇਦਾਰ ਨਾਲ ਗੱਲ ਕਰ ਲਈ ਹੈ।

ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼

PunjabKesari
ਸ਼ਾਹ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਮੋਹਾਲੀ ਦੇ ਪੰਜਾਬ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਬੰਦ ਦਰਵਾਜੇ ਦੇ ਪਿੱਛੇ ਨਹੀਂ ਹੋਵੇਗਾ। ਦਰਸ਼ਕਾਂ ਨੂੰ ਆਗਿਆ ਦੇਣ ਦਾ ਫੈਸਲਾ ਸੂਬਾ ਕ੍ਰਿਕਟਿੰਗ ਅਸਨ ਅਤੇ ਮੌਜੂਦਾ ਹਾਲਾਤਾਂ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੀ. ਸੀ. ਏ. ਅਹੁਦੇਦਾਰਾਂ ਨਾਲ ਗੱਲ ਕੀਤੀ ਹੈ ਕਿ ਦਰਸ਼ਕ ਵਿਰਾਟ ਕੋਹਲੀ ਦਾ 100ਵਾਂ ਟੈਸਟ ਦੇਖਣਾ ਚਾਹੁੰਦੇ ਹਨ। ਉਮੀਦ ਹੈ ਕਿ ਦਰਸ਼ਕ ਪੀ. ਸੀ. ਏ. ਦੇ ਫੈਸਲੇ ਤੋਂ ਖੁਸ਼ ਹੋਣਗੇ।

ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News