ਜਰਮਨੀ ਦਾ ਮਹਾਨ ਫੁੱਟਬਾਲਰ ਲੋਥਾਰ ਮਥਾਉਸ 16 ਨਵੰਬਰ ਨੂੰ ਆਏਗਾ ਕੋਲਕਾਤਾ
Friday, Nov 07, 2025 - 04:40 PM (IST)
ਕੋਲਕਾਤਾ (ਭਾਸ਼ਾ)- ਫੀਫਾ ਵਿਸ਼ਵ ਕੱਪ ਜੇਤੂ ਜਰਮਨੀ ਦਾ ਕਪਤਾਨ ਲੋਥਾਰ ਮਥਾਉਸ ਬੰਗਾਲ ਸੁਪਰ ਲੀਗ (ਬੀ. ਐੱਸ. ਐੱਲ.) ਦੀ ਅੰਬੈਸੀ ਦੇ ਤੌਰ ’ਤੇ 16 ਨਵੰਬਰ ਨੂੰ ਕੋਲਕਾਤਾ ਆਵੇਗਾ ਅਤੇ ਸੂਬੇ ’ਚ ਫੁੱਟਬਾਲ ਨੂੰ ਬੜ੍ਹਾਵਾ ਦੇਣ ਲਈ ਕਈ ਪ੍ਰੋਗਰਾਮਾਂ ’ਚ ਹਿੱਸਾ ਲਵੇਗਾ। ਮਥਾਉਸ ਦਾ ਇਹ ਦੌਰਾ ਦਸੰਬਰ ’ਚ ਲੀਗ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਹੋ ਰਿਹਾ ਹੈ। ਉਮੀਦ ਹੈ ਕਿ ਇਸ ਨਾਲ ਲੀਗ ਦੀ ਪਛਾਣ ਵਧੇਗੀ ਅਤੇ ਬੰਗਾਲ ਦੇ ਨੌਜਵਾਨ ਫੁੱਟਬਾਲਰਾਂ ਨੂੰ ਪ੍ਰੇਰਣਾ ਮਿਲੇਗੀ।
ਜਰਮਨ ਫੁੱਟਬਾਲ ਦਾ ਇਹ ਮਹਾਨ ਖਿਡਾਰੀ ਆਪਣੇ ਠਹਿਰਾਅ ਦੌਰਾਨ ਖਿਡਾਰੀਆਂ, ਕੋਚਾਂ ਅਤੇ ਮੁੱਖ ਹਿੱਸੇਦਾਰਾਂ ਨਾਲ ਗੱਲਬਾਤ ਕਰੇਗਾ। ਉਹ ਆਖਰੀ ਵਾਰ ਜਨਵਰੀ 2010 ’ਚ ਫੀਫਾ ਵਿਸ਼ਵ ਕੱਪ ਟਰਾਫੀ ਟੂਰ ਤਹਿਤ ਕੋਲਕਾਤਾ ਆਇਆ ਸੀ ਅਤੇ ਉਦੋਂ ਉਸ ਨੇ ਸ਼ਹਿਰ ’ਚ ਟਰਾਫੀ ਦੀ ਘੁੰਡ ਚੁਕਾਈ ਕੀਤੀ ਸੀ।
