ਬੱਲੇਬਾਜ਼ੀ ਦੌਰਾਨ ਕ੍ਰੀਜ਼ ’ਤੇ ਸ਼ੁਰੂਆਤੀ ਅੱਧਾ ਘੰਟਾ ਚੌਕਸ ਰਹੋ : ਗਾਵਸਕਰ ਦੀ ਪੰਤ ਨੂੰ ਸਲਾਹ
Wednesday, Dec 25, 2024 - 03:53 PM (IST)

ਮੈਲਬੋਰਨ- ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਭਾਰਤ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਆਸਟ੍ਰੇਲੀਆ ਖਿਲਾਫ ਮੌਜੂਦਾ ਬਾਰਡਰ-ਗਾਵਸਕਰ ਟਰਾਫੀ ਦੇ ਬਾਕੀ 2 ਮੈਚਾਂ ’ਚ ਹਮਲਾਵਰ ਸਟ੍ਰੋਕ ਖੇਡਣ ਤੋਂ ਪਹਿਲਾਂ ਹਾਲਾਤ ਦਾ ‘ਸਨਮਾਨ’ ਕਰਨ ਦੀ ਸਲਾਹ ਦਿੱਤੀ ਹੈ।
ਆਸਟ੍ਰੇਲੀਆ ਦੇ ਪਿਛਲੇ ਦੌਰ ’ਤੇ ਗਾਬਾ ’ਚ ਮੈਚ ਜਿਤਾਊ ਪਾਰੀ ਖੇਡਣ ਨਾਲ ਭਾਰਤ ਦੀ ਲੜੀ ਜਿੱਤ ਦੇ ਹੀਰੋਆਂ ’ਚ ਸ਼ਾਮਲ ਰਿਹਾ ਪੰਤ ਮੌਜੂਦਾ ਦੌਰ ’ਤੇ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕਰਨ ’ਚ ਨਾਕਾਮ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਰਿਸ਼ਭ ਪੰਤ ਨੂੰ ਉਹੀ ਕਰਨ ਦੀ ਜ਼ਰੂਰਤ ਹੈ, ਜੋ ਸਾਰਿਆਂ ਲਈ ਜ਼ਰੂਰੀ ਹੈ। ਸ਼ੁਰੂਆਤੀ ਅੱਧੇ ਘੰਟੇ ਦਾ ਸਨਮਾਨ ਕਰੋ। ਕ੍ਰੀਜ਼ ’ਤੇ ਪਹੁੰਚਣ ਤੋਂ ਬਾਅਦ ਚਾਹੇ ਜਿਵੇਂ ਦੇ ਵੀ ਹਾਲਾਤ ਹੋਣ, ਸਾਵਧਾਨੀ ਨਾਲ ਬੱਲੇਬਾਜ਼ੀ ਕਰਦੇ ਹੋਏ ਥੋੜਾ ਸਮਾਂ ਬਿਤਾਓ। ਜੇਕਰ ਭਾਰਤ ਦਾ ਸਕੋਰ 3 ਵਿਕਟਾਂ ’ਤੇ 525 ਦੌੜਾਂ ਦੇ ਨੇੜੇ ਹੋਵੇ ਤਾਂ ਉਹ ਆਪਣੇ ਤਰੀਕੇ ਨਾਲ ਬੱਲੇਬਾਜ਼ੀ ਕਰ ਸਕਦਾ ਹੈ।