ਗੌਤਮ ਗੰਭੀਰ ਨੇ ਖੇਡਿਆ ਵੱਡਾ ਦਾਅ! ਨਿਊਜ਼ੀਲੈਂਡ ਖਿਲਾਫ਼ ਇਸ ਧਾਕੜ ਬੱਲੇਬਾਜ਼ ਦੀ ਅਚਾਨਕ ਐਂਟਰੀ
Monday, Jan 12, 2026 - 03:42 PM (IST)
ਨਵੀਂ ਦਿੱਲੀ - ਨਿਊਜ਼ੀਲੈਂਡ ਖਿਲਾਫ ਚੱਲ ਰਹੀ ਵਨਡੇ ਸੀਰੀਜ਼ ਵਿਚਾਲੇ ਭਾਰਤੀ ਟੀਮ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਟੀਮ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. (BCCI) ਨੇ ਉਨ੍ਹਾਂ ਦੀ ਥਾਂ ਦਿੱਲੀ ਦੇ ਪ੍ਰਤਿਭਾਸ਼ਾਲੀ ਆਲਰਾਊਂਡਰ ਆਯੂਸ਼ ਬਡੋਨੀ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਹੈ।
ਵਡੋਦਰਾ ਵਨਡੇ ਦੌਰਾਨ ਲੱਗੀ ਸੱਟ
ਸੂਤਰਾਂ ਦੀ ਮੰਨੀਏ ਤਾਂ ਵਡੋਦਰਾ ਵਿਚ ਖੇਡੇ ਗਏ ਵਨਡੇ ਮੈਚ ਦੌਰਾਨ ਵਾਸ਼ਿੰਗਟਨ ਸੁੰਦਰ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਹੁਣ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੇ ਗਏ ਆਯੂਸ਼ ਬਡੋਨੀ ਨੂੰ ਗੌਤਮ ਗੰਭੀਰ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਜਦੋਂ ਗੰਭੀਰ ਲਖਨਊ ਸੁਪਰਜਾਇੰਟਸ ਦੇ ਮੈਂਟੋਰ ਸਨ, ਤਾਂ ਉਨ੍ਹਾਂ ਨੇ ਬਡੋਨੀ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਭਰਪੂਰ ਮੌਕੇ ਦਿੱਤੇ ਸਨ।
ਬਡੋਨੀ ਦੀਆਂ ਖੂਬੀਆਂ ਅਤੇ ਕਰੀਅਰ 'ਤੇ ਇਕ ਨਜ਼ਰ
ਆਯੂਸ਼ ਬਡੋਨੀ ਇਕ ਬਹੁਮੁਖੀ ਖਿਡਾਰੀ ਹਨ। ਉਹ ਮੱਧਕ੍ਰਮ ਵਿਚ ਨੰਬਰ 3 ਤੋਂ ਨੰਬਰ 7 ਤੱਕ ਕਿਤੇ ਵੀ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਨਾਲ ਹੀ ਇੱਕ ਬਿਹਤਰੀਨ ਆਫ-ਸਪਿਨਰ ਵੀ ਹਨ। ਇਸ ਤੋਂ ਇਲਾਵਾ ਉਹ ਵਿਕਟਕੀਪਿੰਗ ਕਰਨ ਵਿਚ ਵੀ ਮਾਹਰ ਹਨ। ਦੱਸ ਦਈਏ ਕਿ ਉਨ੍ਹਾਂ ਦੇ ਘਰੇਲੂ ਕਰੀਅਰ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਜਿਵੇਂ ਕਿ ਫਰਸਟ ਕਲਾਸ ਕ੍ਰਿਕਟ ਦੇ 21 ਮੈਚਾਂ ਵਿਚ 57.96 ਦੀ ਸ਼ਾਨਦਾਰ ਔਸਤ ਨਾਲ 1681 ਦੌੜਾਂ, ਜਿਸ ਵਿੱਚ 4 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਲ ਹਨ ਅਤੇ ਲਿਸਟ-ਏ ਦੀ 22 ਪਾਰੀਆਂ ਵਿੱਚ 693 ਦੌੜਾਂ ਅਤੇ ਟੀ-20 ਵਿੱਚ 79 ਮੈਚਾਂ ਵਿਚ 1788 ਦੌੜਾਂ ਬਣਾਈਆਂ ਹਨ। ਫਿਲਹਾਲ ਗੇਂਦਬਾਜ਼ ਦੀ ਗੱਲ ਕਰੀਏ ਤਾਂ ਪੇਸ਼ੇਵਰ ਕ੍ਰਿਕਟ ਵਜੋਂ ਉਨ੍ਹਾਂ ਦੇ ਨਾਮ ਹੁਣ ਤੱਕ ਕੁੱਲ 57 ਵਿਕਟਾਂ ਦਰਜ ਹਨ।
ਦੂਜੇ ਅਤੇ ਤੀਜੇ ਵਨਡੇ ਲਈ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐ੍ਲ. ਰਾਹੁਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਅਰਸ਼ਦੀਪ ਸਿੰਘ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ ਅਤੇ ਆਯੂਸ਼ ਬਡੋਨੀ।
