ਸੌਰਵ ਗਾਂਗੁਲੀ ਨੂੰ ਕੋਵਿਡ ਦੇ ਇਲਾਜ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

Friday, Dec 31, 2021 - 02:47 PM (IST)

ਕੋਲਕਾਤਾ (ਭਾਸ਼ਾ) : ਬੀ.ਸੀ.ਸੀ.ਆਈ. ਦੇ ਪ੍ਰਧਾਨ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਪਰ ਉਹ ਅਗਲੇ 2 ਹਫ਼ਤਿਆਂ ਤੱਕ ਹੋਮ ਆਈਸੋਲੇਸ਼ਨ ਵਿਚ ਰਹਿਣਗੇ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਕਪਤਾਨ ਡਾਕਟਰਾਂ ਦੀ ਨਿਗਰਾਨੀ ਹੇਠ ਹੋਮ ਆਈਸੋਲੇਸ਼ਨ ਵਿਚ ਰਹਿਣਗੇ ਅਤੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਨਹੀਂ ਹੋਏ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ, ‘ਅਸੀਂ ਅੱਜ ਦੁਪਹਿਰ ਗਾਂਗੁਲੀ ਨੂੰ ਛੁੱਟੀ ਦੇ ਦਿੱਤੀ ਹੈ। ਉਨ੍ਹਾਂ ਨੂੰ ਅਗਲੇ ਇਕ ਪੰਦਰਵਾੜੇ ਤੱਕ ਡਾਕਟਰਾਂ ਦੀ ਗਿਨਰਾਨੀ ਵਿਚ ਘਰ ਵਿਚ ਹੀ ਰਹਿਣਾ ਹੋਵੇਗਾ। ਉਸ ਦੇ ਬਾਅਦ ਇਲਾਜ ਦਾ ਅਗਲਾ ਤਰੀਕਾ ਤੈਅ ਕੀਤਾ ਜਾਏਗਾ।’

ਇਹ ਵੀ ਪੜ੍ਹੋ: PM ਮੋਦੀ 2 ਜਨਵਰੀ ਨੂੰ ਮੇਰਠ ’ਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਟੈਸਟ ਪਾਜ਼ੇਟਿਵ ਆਉਣ ਦੇ ਬਾਅਦ 49 ਸਾਲਾ ਗਾਂਗੁਲੀ ਨੂੰ ਬੀਤੇ ਸੋਮਵਾਰ ਦੀ ਰਾਤ ਨੂੰ ਵੁੱਡਲੈਂਡਸ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਸੀ। ਦੱਸ ਦੇਈਏ ਕਿ ਗਾਂਗੁਲੀ ਨੂੰ ਇਸ ਸਾਲ ਦੇ ਸ਼ੁਰੂ ਵਿਚ 2 ਵਾਰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਦਿਲ ਸਬੰਧੀ ਸਮੱਸਿਆਵਾਂ ਤੋਂ ਬਾਅਦ ਉਨ੍ਹਾਂ ਦੀ ਐਮਰਜੈਂਸੀ ਐਂਜੀਓਪਲਾਸਟੀ ਕੀਤੀ ਗਈ ਸੀ। ਉਨ੍ਹਾਂ ਦੇ ਵੱਡੇ ਭਰਾ ਸਨੇਹਸ਼ੀਸ਼ ਗਾਂਗੁਲੀ ਵੀ ਇਸ ਸਾਲ ਦੇ ਸ਼ੁਰੂ ਵਿਚ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ।

ਇਹ ਵੀ ਪੜ੍ਹੋ: ਆਸਟਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਕੋਰੋਨਾ ਪਾਜ਼ੇਟਿਵ


cherry

Content Editor

Related News