ਵੈਸਟਇੰਡੀਜ਼ ਏ ਖਿਲਾਫ ਗਾਇਕਵਾੜ ਤੇ ਨਵਦੀਪ ਸੈਣੀ ਦਮ 'ਤੇ ਜਿੱਤਿਆ ਭਾਰਤ-ਏ

Tuesday, Jul 16, 2019 - 12:15 PM (IST)

ਵੈਸਟਇੰਡੀਜ਼ ਏ ਖਿਲਾਫ ਗਾਇਕਵਾੜ ਤੇ ਨਵਦੀਪ ਸੈਣੀ ਦਮ 'ਤੇ ਜਿੱਤਿਆ ਭਾਰਤ-ਏ

ਸਪੋਰਟਸ ਡੈਸਕ- ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਤੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ-ਏ ਨੇ ਵੈਸਟਇੰਡੀਜ਼-ਏ ਨੂੰ ਦੂਜੇ ਗੈਰ ਅਧਿਕਾਰਤ ਵਨ ਡੇ ਮੈਚ 'ਚ 65 ਦੌੜਾਂ ਨਾਲ ਹਰਾ ਦਿੱਤਾ। ਭਾਰਤ-ਏ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 255 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ -ਏ ਨੂੰ 43.5 ਓਵਰਾਂ ਵਿਚ 190 ਦੌੜਾਂ 'ਤੇ ਆਲ ਆਊਟ ਕਰ ਦਿੱਤਾ।

PunjabKesari

ਭਾਰਤੀ ਏ ਟੀਮ ਨੇ ਪਹਿਲਾਂ ਮੈਚ ਵੀ ਇਨੇਂ ਹੀ ਫਰਕ ਨਾਲ ਜਿੱਤਿਆ ਸੀ ਤੇ ਹੁਣ ਦੂਜਾ ਮੈਚ ਵੀ ਵੈਸਟਇੰਡੀਜ਼-ਏ ਦੇ ਖਿਲਾਫ ਜਿੱਤ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ। ਭਾਰਤ ਏ ਟੀਮ ਵਲੋਂ ਗਾਇਕਵਾੜ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 102 ਗੇਂਦਾਂ 'ਤੇ 85 ਦੌੜਾਂ ਬਣਾਈਆਂ ਜਿਸ 'ਚ 5 ਚੌਕੇ ਤੇ ਦੋ ਛੱਕੇ ਵੀ ਸ਼ਾਮਲ ਹਨ।  ਸ਼ੁਭਮਨ ਗਿੱਲ ਨੇ 83 ਗੇਂਦਾਂ 'ਤੇ 62 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਇਕ ਛੱਕਾ ਤੇ ਚਾਰ ਚੌਕੇ ਸ਼ਾਮਲ ਹਨ। ਇਨ੍ਹਾਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ 50 ਓਵਰਾਂ 'ਚ ਅੱਠ ਵਿਕਟਾਂ 'ਤੇ 255 ਦੌੜਾਂ ਦਾ ਸਕੋਰ ਬਣਾਇਆ।

ਦੂਜੇ ਪਾਸੇ ਭਾਰਤੀ ਗੇਂਦਬਾਜ਼ੀ ਵੀ ਬੇਹੱਦ ਸ਼ਾਨਦਾਰ ਰਹੀ ਜਿਸ ਕਾਰਨ ਵੈਸਟਇੰਡੀਜ਼ ਏ ਦੀ ਟੀਮ ਇਸ ਮੈਚ ਨੂੰ ਆਪਣੀ ਝੋਲੀ 'ਚ ਨਾ ਪਾ ਸਕੀ। ਭਾਰਤੀ ਗੇਂਦਬਾਜ਼ ਨਵਦੀਪ ਸੈਣੀ ਨੇ ਆਪਣੇ ਵੈਸਟਇੰਡੀਜ਼ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਮਹਿਜ਼ 46 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ।

PunjabKesari


Related News