IPL 2020 ਦੀ ਨਿਲਾਮੀ 'ਚ ਕਿਹੜੀ ਟੀਮ ਨੇ ਖਰੀਦੇ ਕਿਹੜੇ ਖਿਡਾਰੀ, ਦੇਖੋ ਪੂਰੀ ਸੂਚੀ

12/20/2019 12:33:44 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਹੋਈ ਨੀਲਾਮੀ 'ਚ ਸਾਰੀਆਂ ਫ੍ਰੈਂਚਾਇਜ਼ੀਆਂ ਨੇ ਰੱਜ ਕੇ ਬੋਲੀ ਲਗਾਈ। ਇਸ ਦੌਰਾਨ ਸਭ ਤੋਂ ਜ਼ਿਆਦਾ ਦਿਲਚਸਪੀ ਆਸਟਰੇਲੀਆਈ ਖਿਡਾਰੀਆਂ ਨੂੰ ਲੈ ਕੇ ਵੇਖੀ ਗਈ। ਇਸ ਵਾਰ ਆਈ.ਪੀ. ਐੱਲ. 2020 ਦੀ ਨਿਲਾਮੀ 'ਚ ਇਕ ਵਾਰ ਫਿਰ ਤੋਂ ਆਸਟਰੇਲੀਆਈ ਖਿਡਾਰੀ ਆਪਣੀ ਬੱਲੇ-ਬੱਲੇ ਕਰਵਾਉਣ 'ਚ ਸਫਲ ਰਹੇ। ਕਿੰਗਜ਼ ਇਲੈਵਨ ਪੰਜਾਬ ਨੇ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੇਲ ਨੂੰ 10.75 ਕਰੋੜ 'ਚ ਆਪਣੇ ਨਾਲ ਜੋੜਿਆ। ਉਥੇ ਹੀ ਆਸਟਰੇਲੀਆ ਦੇ ਤੇਜ਼ ਗੇਂਦਬਾਜ ਪੈਟ ਕਮਿੰਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਰੁਪਏ 'ਚ ਖਰੀਦਿਆ। ਆਓ ਤੁਹਾਨੂੰ ਦੱਸਦੇ ਹਾਂ ਕਿ ਆਈ. ਪੀ. ਐੱਲ. ਦੀ ਨਿਲਾਮੀ 'ਚ ਕਿਹੜੀ ਟੀਮ ਨੇ ਕਿਹੜੇ ਖਿਡਾਰੀ ਨੂੰ ਖਰੀਦ ਕੇ ਆਪਣੇ ਨਾਲ ਜੋੜਣ 'ਚ ਸਫਲ ਰਹੀ ਹੈ।

ਮੁੰਬਈ ਇੰਡੀਅਨਜ਼ :
ਆਈ. ਪੀ. ਐੱਲ. 2020 ਨਿਲਾਮੀ 'ਚ ਮੁੰਬਈ ਇੰਡੀਅਨਜ਼ ਨੇ ਟੀ-10 ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਭ ਨੂੰ ਹੈਰਾਨ ਕਰਨ ਵਾਲੇ ਕ੍ਰਿਸ ਲਿਨ ਨੂੰ ਉਸ ਦੇ ਹੀ ਬੇਸ ਪ੍ਰਾਈਜ਼ 2 ਕਰੋੜ 'ਚ ਮੁੰਬਈ ਇੰਡੀਅਨਜ਼ ਨੇ ਖਰੀਦ ਲਿਆ। ਕ੍ਰਿਸ ਲਿਨ ਨੂੰ ਕੇ. ਕੇ. ਆਰ. ਨੇ ਰਿਲੀਜ਼ ਕੀਤਾ ਸੀ। ਨਿਲਾਮੀ 'ਚ ਸਭ ਤੋਂ ਪਹਿਲਾਂ ਮੁੰਬਈ ਨੇ ਹੀ ਉਨ੍ਹਾਂ 'ਤੇ ਦਾਵ ਲਗਾਇਆ। ਲਿਨ 'ਤੇ ਕਿਸੇ ਹੋਰ ਨੇ ਬੋਲੀ ਨਹੀਂ ਲਗਾਈ ਅਜਿਹੇ 'ਚ ਲਿਨ ਮੁੰਬਈ ਦੇ ਕੋਲ ਚੱਲੇ ਗਏ। 1 ਕਰੋੜ ਬੇਸ ਪ੍ਰਾਈਜ਼ ਵਾਲੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਨਾ‌ਥਨ ਕੂਲਟਰ ਨਾਇਲ ਨੂੰ 8 ਕਰੋੜ ਰੁਪਏ 'ਚ ਖਰੀਦਿਆ। ਸੌਰਭ ਤਿਵਾਰੀ ਨੂੰ 50 ਲੱਖ ਦੇ ਬੇਸ ਪ੍ਰਾਈਜ਼ 'ਤੇ ਹੀ ਆਪਣੇ ਨਾਲ ਸ਼ਾਮਲ ਕਰ ਲਿਆ। ਯੂ.ਪੀ.  ਦੇ ਮੋਹਸਿਨ ਖਾਨ ਨੂੰ ਵੀ ਉਸ ਬੇਸ ਪ੍ਰਾਈਜ਼ 20 ਲੱਖ 'ਚ ਖਰੀਦਿਆ। ਦਿੱਗਵਿਜੈ ਦੇਸ਼ਮੁੱਖ ਅਤੇ ਬਲਵੰਤ ਰਾਏ ਸਿੰਘ ਦੋਵਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਬੇਸ ਪ੍ਰਾਈਜ਼ 20 ਲੱਖ ਰੁਪਏ 'ਚ ਹੀ ਖਰੀਦ ਲਿਆ।

ਚੇਨਈ ਸੁਪਰ ਕਿੰਗਜ਼  :
ਖੱਬੇ ਹੱਥ ਦੇ ਤੇਜ਼ ਇੰਗਲਿਸ਼ ਗੇਂਦਬਾਜ਼ ਸੈਮ ਕੁਰੇਨ ਦਾ ਬੇਸ ਪ੍ਰਾਈਜ਼ 1 ਕਰੋੜ ਸੀ। ਇਸ ਨਿਲਾਮੀ 'ਚ ਉਸ ਨੂੰ ਚੇਨਈ ਸੁਪਰ ਕਿੰਗਜ਼ ਨੇ 5.50 ਕਰੋੜ 'ਚ ਖਰੀਦਿਆ। ਸੈਮ ਇਕ ਬਿਹਤਰੀਨ ਗੇਂਦਬਾਜ਼ ਤਾਂ ਹੈ, ਨਾਲ ਹੀ ਇਕ ਲਾਭਦਾਈਕ ਬੱਲੇਬਾਜ਼ ਵੀ ਹੈ। 1 ਕਰੋੜ ਦੇ ਬੇਸ ਪ੍ਰਾਈਜ਼ ਵਾਲੇ ਭਾਰਤੀ ਸਪਿਨ ਗੇਂਦਬਾਜ਼ ਪੀਊਸ਼ ਚਾਵਲਾ ਨੂੰ 6.75 ਕਰੋੜ ਦੀ ਮੋਟੀ ਕੀਮਤ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ। ਇਸ ਤੋਂ ਇਲਾਵਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੈਜ਼ਲਵੁੱਡ ਨੂੰ ਉਸ ਦੇ ਬੇਸ ਪ੍ਰਾਈਜ਼ 2 ਕਰੋੜ 'ਚ ਅਤੇ ਆਰ. ਸਾਈਂ ਕਿਸ਼ੋਰ ਨੂੰ 20 ਲੱਖ ਦੇ ਬੇਸ ਪ੍ਰਾਈਜ਼ 'ਚ ਹੀ ਖਰੀਦ ਲਿਆ।

ਕੋਲਕਾਤਾ ਨਾਈਟ ਰਾਈਡਰਜ਼ :
ਇੰਗਲੈਂਡ ਨੂੰ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਇਯੋਨ ਮੌਰਗਨ ਦਾ ਇਸ ਨਿਲਾਮੀ 'ਚ ਬੇਸ ਪ੍ਰਾਈਜ਼ 1.5 ਕਰੋੜ ਰੁਪਏ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ 5.25 ਕਰੋੜ ਰੁਪਏ ਦੀ ਮੋਟੀ ਬੋਲੀ ਲਾ ਕੇ ਆਪਣੇ ਨਾਲ ਸ਼ਾਮਲ ਕਰ ਲਿਆ। ਇਸ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 15.50 ਲੱਖ ਦੀ ਰਿਕਾਰਡ ਰਾਸ਼ੀ 'ਚ ਖਰੀਦਿਆ। ਇਸ ਤੋਂ ਇਲਾਵਾ ਰਾਹੁਲ ਤਿਵਾਰੀ ਨੂੰ 60 ਲੱਖ 'ਚ, ਸਿੱਧਾਰਥ ਮਣਿਮਾਰਨ , ਕ੍ਰਿਸ ਗ੍ਰੀਨ, ਟਾਮ ਬੇਂਟਨ, 48 ਸਾਲਾਂ ਪ੍ਰਵੀਨ ਤਾਂਬਾ, ਨਿਖਿਲ ਨਾਇਕ ਜਿਹੇ ਖਿਡਾਰੀਆਂ ਨੂੰ ਉਨ੍ਹਾਂ ਜੇ 20 ਲੱਖ ਦੇ ਬੇਸ ਪ੍ਰਾਈਜ਼ 'ਤੇ ਹੀ ਖਰੀਦ ਲਿਆ ਗਿਆ।

ਸਨਰਾਈਜ਼ਰਸ ਹੈਦਰਾਬਾਦ :
ਵਿਰਾਟ ਸਿੰਘ ਨੂੰ 1.9 ਕਰੋੜ ਰੁਪਏ 'ਚ ਖਰੀਦਿਆ। ਝਾਰਖੰਡ ਦੇ ਪਹਿਲਕਾਰ ਬੱਲੇਬਾਜ਼ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਭਾਰਤ ਦੀ ਅੰਡਰ-19 ਟੀਮ ਦੇ ਕਪਤਾਨ ਪ੍ਰਿਅਮ ਗਰਗ ਨੂੰ 1.9 ਕਰੋੜ 'ਚ ਆਪਣੇ ਨਾਲ ਜੋੜਿਆ। ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਆਸਟਰੇਲੀਆਈ ਕ੍ਰਿਕਟਰ ਮਿਚੇਲ ਮਾਰਸ਼, ਬੀ. ਸੰਦੀਪ ਨੂੰ ਉਨ੍ਹਾਂ ਜੇ 2 ਕਰੋੜ ਬੇਸ ਪ੍ਰਾਈਜ਼ 'ਚ ਹੀ ਖਰੀਦਿਆ। ਫੈਬੀਅਨ ਐਲਨ ਨੂੰ ਬੇਸ ਪ੍ਰਾਈਜ਼ 50 ਲੱਖ, ਜੰਮੂ-ਕਸ਼ਮੀਰ ਦੇ ਅਬਦੁਲ ਸਮਦ, ਸੰਜੈ ਯਾਦਵ ਨੂੰ 20 ਲੱਖ ਦੇ ਬੇਸ ਪ੍ਰਾਈਜ਼ 'ਚ ਖਰੀਦਿਆ।

ਰਾਜਸ‍ਥਾਨ ਰਾਇਲਜ਼  :
ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਰਾਜਸਥਾਨ ਰਾਇਲ ਨੇ ਆਪਣੇ ਨਾਲ ਜੋੜਣ ਲਈ 1.5 ਕਰੋੜ ਦੇ ਬੇਸ ਪ੍ਰਾਈਜ਼ ਤੋਂ ਦੁੱਗਣੀ ਕੀਮਤ 3 ਕਰੋੜ ਰੁਪਏ 'ਚ ਖਰੀਦਿਆ। 1 ਕਰੋੜ ਬੇਸ ਪ੍ਰਾਈਜ਼ ਵਾਲੇ ਜੈ ਦੇਵ ਉਨਾਦਕਟ ਨੂੰ 3 ਕਰੋੜ 'ਚ ਆਪਣੇ ਨਾਲ ਜੋੜਿਆ। ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ 2.40 ਕਰੋੜ 'ਚ ਖਰੀਦਿਆ। ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਅਨੁਜ ਰਾਵਤ ਨੂੰ 20 ਲੱਖ ਰੁਪਏ ਦੇ ਬੇਸ ਪ੍ਰਾਈਜ਼ ਤੋਂ ਉਪਰ 80 ਲੱਖ 'ਚ, ਯੂ. ਪੀ ਦੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੂੰ 1.3 ਕਰੋੜ ਦੀ ਕੀਮਤ ਮਿਲੀ। ਕਿੰਗਜ਼ ਇਲੈਵਨ ਪੰਜਾਬ ਵਲੋਂ ਰਿਲੀਜ਼ ਕੀਤੇ ਗਏ ਦੱਖਣੀ ਅਫਰੀਕੀ ਬੱਲੇਬਾਜ਼ ਡੇਵਿਡ ਮਿਲਰ ਨੂੰ 75 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ। ਵੈਸਟਇੰਡੀਜ਼ ਦੇ ਓਸ਼ੇਨ ਥਾਮਸ ਨੂੰ ਬੇਸ ਪ੍ਰਾਈਜ਼ 50 ਲੱਖ, ਅਨਿਰੁਧ ਜੋਸ਼ੀ ਨੂੰ ਬੇਸ ਪ੍ਰਾਈਜ਼ 20 ਲੱਖ ਰੁਪਏ 'ਚ, ਆਸਟਰੇਲੀਆਈ ਗੇਂਦਬਾਜ਼ ਐਂਡਰਿਊ ਟਾਈ ਨੂੰ 1 ਕਰੋੜ ਦੀ ਬੇਸ ਪ੍ਰਾਈਜ਼ 'ਚ ਇੰਗਲੈਂਡ ਦੇ ਟਾਮ ਕਰਨ ਨੂੰ ਉਸ ਦੇ ਬੇਸ ਪ੍ਰਾਈਜ਼ 1 ਕਰੋੜ 'ਚ ਆਪਣੇ ਨਾਲ ਜੋੜਿਆ।

ਦਿੱਲੀ ਕੈਪੀਟਲਸ :
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਉਨ੍ਹਾਂ ਦੇ ਬੇਸ ਪ੍ਰਾਈਜ਼ 1.5 ਕਰੋੜ 'ਚ ਹੀ ਖਰੀਦ ਲਿਆ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੂੰ 1.5 ਕਰੋੜ ਦੇ ਬੇਸ ਪ੍ਰਾਈਜ਼ 'ਚ ਆਪਣੇ ਨਾਲ ਜੋੜ ਲਿਆ। ਐਲੇਕਸ ਕੈਰੀ ਦਾ ਬੇਸ ਪ੍ਰਾਈਜ਼ 50 ਲੱਖ ਰੁਪਏ ‌ਸੀ ਪਰ ਉਸ ਨੂੰ ਦਿੱਲੀ ਕੈਪੀਟਲਸ ਨੇ 2.4 ਕਰੋੜ 'ਚ ਖਰੀਦਿਆ। ਭਾਰਤ ਖਿਲਾਫ ਵਨ-ਡੇ ਸੀਰੀਜ਼ 'ਚ ਤੂਫਾਨੀ ਬੱਲੇਬਾਜ਼ੀ ਕਰਨ ਵਾਲੇ ਵੈਸਟਇੰਡੀਜ਼ ਦੇ ਸ਼ਿਮਰੌਨ ਹੈੱਟਮਾਇਰ ਨੂੰ 7.75 ਕਰੋੜ 'ਚ ਦੀ ਵੱਡੀ ਕੀਮਤ ਨਾਲ ਆਪਣੇ ਨਾਲ ਸ਼ਾਮਲ ਕੀਤਾ। ਮੋਹਿਤ ਸ਼ਰਮਾ ਨੂੰ 50 ਲੱਖ, ਤੁਸ਼ਾਰ ਦੇਸ਼ਪਾਂਡੇ ਨੂੰ 20 ਲੱਖ ਅਤੇ ਲਲਿਤ ਯਾਦਵ ਨੂੰ 20 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ। ਆਸਟਰੇਲੀਆ ਦੇ ਧਾਕੜ ਆਲਰਾਊਂਡਰ ਮਾਰਕਰਸ ਸਟੋਇੰਸ ਨੂੰ 4.8 ਕਰੋੜ 'ਚ ਖਰੀਦਿਆ ਜਦ ਕਿ ਉਸ ਦਾ ਬੇਸ ਪ੍ਰਾਈਜ਼ 1 ਕਰੋੜ ਸੀ।  

ਕਿੰਗਜ਼ ਇਲੈਵਨ ਪੰਜਾਬ :
ਇਸ ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ 'ਚ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈੱਲ ਨੂੰ 10.75 ਕਰੋੜ 'ਚ ਆਪਣੇ ਨਾਲ ਜੋੜਿਆ। ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ। 50 ਲੱਖ ਬੇਸ ਪ੍ਰਾਈਜ਼ ਵਾਲੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇੱਲ ਨੂੰ 8.5 ਕਰੋੜ 'ਚ ਖਰੀਦਿਆ। ਦੀਪਕ ਹੁੱਡਾ ਨੂੰ 50 ਲੱਖ ਰੁਪਏ 'ਚ, ਬੰਗਾਲ ਦੇ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਨੂੰ 20 ਲੱਖ ਦੇ ਬੇਸ ਪ੍ਰਾਈਜ਼ ਉੱਤੇ ਖਰੀਦਿਆ। ਅੰਡਰ-19 ਟੀਮ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ 2 ਕਰੋੜ 'ਚ ਆਪਣੇ ਨਾਲ ਜੋੜਿਆ। ਬੇਸ ਪ੍ਰਾਈਜ਼ 20 ਲੱਖ ਸੀ। ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਾਮ ਨੂੰ 50 ਲੱਖ ਦੇ ਬੇਸ ਪ੍ਰਾਈਜ਼ 'ਚ, ਜਦ ਕਿ 75 ਲੱਖ ਰੁਪਏ ਵਾਲੇ ਕ੍ਰਿਸ ਜਾਰਡਨ ਨੂੰ 3 ਕਰੋੜ 'ਚ ਖਰੀਦਿਆ। ਤਰਜਿੰਦਰ ਢਿੱਲੋਂ ਨੂੰ 20 ਲੱਖ ਦੇ ਬੇਸ ਪ੍ਰਾਈਜ਼, ਪ੍ਰਭਸਿਮਰਨ ਸਿੰਘ ਨੂੰ 55 ਲੱਖ 'ਚ ਖਰੀਦਿਆ।

ਰਾਇਲ ਚੈਲੇਂਜਰਜ਼ ਬੈਂਗਲੁਰੂ :
ਆਸਟਰੇਲੀਆ ਦੀ ਵਨ-ਡੇ ਟੀਮ ਦੇ ਕਪਤਾਨ ਐਰੋਨ ਫਿੰਚ ਨੂੰ 4.4 ਕਰੋੜ 'ਚ ਖਰੀਦਿਆ। ਬੇਸ ਪ੍ਰਾਈਜ਼ 1 ਕਰੋੜ ਸੀ। 1.5 ਕਰੋੜ ਦੇ ਬੇਸ ਪ੍ਰਾਈਜ਼ ਵਾਲੇ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ 10 ਕਰੋੜ ਰੁਪਏ 'ਚ ਖਰੀਦਿਆ। ਇਸ ਨਿਲਾਮੀ 'ਚ 30 ਲੱਖ ਦੀ ਬੇਸ ਪ੍ਰਾਈਜ਼ ਵਾਲੇ ਸਪਿਨਰ ਵਰੁਣ ਚਕਰਵਰਤੀ ਨੂੰ 4 ਕਰੋੜ 'ਚ ਖਰੀਦਿਆ। ਆਸਟਰੇਲੀਆ ਦੇ ਜੋਸ਼ ਫਿਲਿਪ ਨੂੰ 20 ਲੱਖ ਦੇ ਬੇਸ ਪ੍ਰਾਈਜ਼ 'ਚ ਆਪਣੇ ਨਾਲ ਜੋੜਿਆ। 1.5 ਕਰੋੜ ਬੇਸ ਪ੍ਰਾਈਜ਼ ਵਾਲੇ ਕੇਨ ਰਿਚਰਡਸਨ ਨੂੰ 4 ਕਰੋੜ ਰੁਪਏ 'ਚ ਸ਼ਾਮਲ ਕੀਤਾ। ਜਦ ਕਿ ਪਵਨ ਦੇਸ਼ਪਾਂਡੇ ਨੂੰ 20 ਲੱਖ ਦੇ ਬੇਸ ਪ੍ਰਾਈਜ਼ 'ਚ, ਸ਼੍ਰੀਲੰਕਾਈ ਗੇਂਦਬਾਜ਼ ਇਸੁਰੂ ਉਦਾਨਾ ਨੂੰ 50 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।


Related News