ਲਿਓਨ ਫੁੱਟਬਾਲ ਟੀਮ ਦੀ ਬੱਸ ''ਤੇ ਹਮਲੇ ਤੋਂ ਬਾਅਦ ਫ੍ਰੈਂਚ ਲੀਗ ਮੈਚ ਮੁਲਤਵੀ, 9 ਲੋਕ ਹਿਰਾਸਤ ''ਚ

Monday, Oct 30, 2023 - 07:35 PM (IST)

ਪੈਰਿਸ : ਲਿਓਨ ਫੁੱਟਬਾਲ ਟੀਮ ਅਤੇ ਪ੍ਰਸ਼ੰਸਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ 'ਤੇ ਹੋਏ ਹਿੰਸਕ ਹਮਲੇ ਤੋਂ ਬਾਅਦ ਫਰਾਂਸ ਦੀ ਪੁਲਸ ਨੇ 9 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਹੋਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਇਸ ਹਮਲੇ 'ਚ ਲਿਓਨ ਟੀਮ ਦੇ ਕੋਚ ਫੈਬੀਓ ਗ੍ਰੋਸੋ ਦੇ ਸਿਰ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਮਾਰਸੇਲ 'ਚ ਹੋਣ ਵਾਲਾ ਫ੍ਰੈਂਚ ਲੀਗ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : CWC 23 : ਕਰੋ ਜਾਂ ਮਰੋ ਦੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ, ਦੇਖੋ ਸੰਭਾਵਿਤ ਪਲੇਇੰਗ 11

ਫਰਾਂਸ ਦੇ ਮੰਤਰੀ ਗੇਰਾਲਡ ਡਰਮਨਿਨ ਨੇ ਬੀ. ਐਫ. ਐਮ. ਟੀ. ਵੀ. 'ਤੇ ਕਿਹਾ ਕਿ ਐਤਵਾਰ ਰਾਤ ਨੂੰ ਹੋਏ ਹਮਲੇ ਵਿੱਚ ਪੰਜ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਹਨ। ਇਹ ਘਟਨਾ ਵੇਲੋਡਰੋਮ ਸਟੇਡੀਅਮ ਦੇ ਬਾਹਰ ਵਾਪਰੀ ਜਿਸ ਵਿੱਚ ਪ੍ਰੋਜੈਕਟਾਈਲ ਦਾਗ਼ੇ ਗਏ ਅਤੇ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : ਅਨੀਸ਼ ਭਾਨਵਾਲਾ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਮਗਾ, ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ

ਕੋਚ ਗ੍ਰੋਸੋ ਸ਼ੀਸ਼ੇ ਦੇ ਟੁਕੜਿਆਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੇ ਚਿਹਰੇ ਤੋਂ ਖੂਨ ਵੱਗਣ ਲੱਗਾ। ਇਸ ਦੌਰਾਨ ਕਲੱਬ ਦੇ ਸਹਾਇਕ ਕੋਚ ਰਾਫੇਲ ਲੋਂਗੋ ਵੀ ਜ਼ਖਮੀ ਹੋ ਗਏ। ਗ੍ਰੋਸੋ ਨੂੰ ਉਸ ਦੀ ਅੱਖ ਦੇ ਉੱਪਰ ਡੂੰਘੀ ਸੱਟ ਲੱਗ ਗਈ ਸੀ ਜਿਸ ਲਈ ਟਾਂਕਿਆਂ ਦੀ ਲੋੜ ਸੀ। ਹਾਲਾਂਕਿ, ਨੌਂ ਵਾਰ ਦੇ ਚੈਂਪੀਅਨ ਟੀਮ ਵਿਰੁੱਧ ਅਨੁਸ਼ਾਸਨੀ ਪਾਬੰਦੀਆਂ ਲਗਾਏ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਹ ਘਟਨਾ ਸਟੇਡੀਅਮ ਦੇ ਬਾਹਰ ਵਾਪਰੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


Tarsem Singh

Content Editor

Related News