ਫਰਾਂਸ ਓਲੰਪਿਕ ਵਿੰਟਰ ਗੇਮਜ਼ 2030 ਦੀ ਕਰੇਗਾ ਮੇਜ਼ਬਾਨੀ

Wednesday, Jul 24, 2024 - 02:58 PM (IST)

ਫਰਾਂਸ ਓਲੰਪਿਕ ਵਿੰਟਰ ਗੇਮਜ਼ 2030 ਦੀ ਕਰੇਗਾ ਮੇਜ਼ਬਾਨੀ

ਪੈਰਿਸ- ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ 2030 'ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਫਰਾਂਸ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਪਰ ਇਸ ਦੇ ਨਾਲ ਕੁਝ ਸ਼ਰਤਾਂ ਵੀ ਜੋੜ ਦਿੱਤੀਆਂ ਹਨ। ਇਨ੍ਹਾਂ ਖੇਡਾਂ ਦਾ ਆਯੋਜਨ ਫ੍ਰੈਂਚ ਆਲਪਸ ਵਿੱਚ ਕੀਤਾ ਜਾਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਈਓਸੀ ਨੂੰ ਭਰੋਸਾ ਦਿਵਾਇਆ ਹੈ ਕਿ ਗਰਮੀਆਂ ਦੀਆਂ ਓਲੰਪਿਕ ਖੇਡਾਂ 2024 ਦੇ ਮੁਕੰਮਲ ਹੋਣ ਤੋਂ ਬਾਅਦ ਜੋ ਵੀ ਸਰਕਾਰ ਬਣੇਗੀ, ਉਹ ਸਮਾਗਮ ਨਾਲ ਸਬੰਧਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰੇਗੀ। ਇਨ੍ਹਾਂ 'ਤੇ ਅਜੇ ਹਸਤਾਖਰ ਨਹੀਂ ਕੀਤੇ ਗਏ ਹਨ।

ਆਈਓਸੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਭਰੋਸੇ ਨੂੰ ਸਵੀਕਾਰ ਕੀਤਾ ਅਤੇ ਫਰਾਂਸ ਨੂੰ ਮੇਜ਼ਬਾਨੀ ਦੇ ਅਧਿਕਾਰ ਦੇਣ ਦੇ ਹੱਕ ਵਿੱਚ ਵੋਟ ਦਿੱਤੀ। ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਗਾਉਣ ਵਾਲਾ ਫਰਾਂਸ ਇਕਲੌਤਾ ਦੇਸ਼ ਸੀ।


author

Aarti dhillon

Content Editor

Related News