ਮੀਂਹ ਨੇ ਧੋਤੀ ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਦੇ ਚੌਥੇ ਦਿਨ ਦੀ ਖੇਡ

Thursday, Sep 12, 2024 - 11:24 AM (IST)

ਮੀਂਹ ਨੇ ਧੋਤੀ ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਦੇ ਚੌਥੇ ਦਿਨ ਦੀ ਖੇਡ

ਗ੍ਰੇਟਰ ਨੋਇਡਾ- ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੀ ਖੇਡ ਰੱਦ ਹੋ ਗਈ। ਦੋਵਾਂ ਟੀਮਾਂ ਵਿਚਾਲੇ ਟਾਸ ਸਵੇਰੇ 9 ਵਜੇ ਹੋਣੀ ਸੀ ਪਰ ਭਾਰੀ ਮੀਂਹ ਕਾਰਨ ਚੌਥੇ ਦਿਨ ਵੀ ਮੈਚ ਰੱਦ ਕਰਨਾ ਪਿਆ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ, 'ਲਗਾਤਾਰ ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਚੌਥੇ ਦਿਨ ਦਾ ਖੇਡ ਸੰਭਵ ਨਹੀਂ ਹੋਵੇਗਾ।' ਇਸ ਵਿੱਚ ਕਿਹਾ ਗਿਆ ਹੈ, "ਸਟੇਡੀਅਮ ਦਾ ਮੁਆਇਨਾ ਕਰਨ ਤੋਂ ਬਾਅਦ, ਕੱਲ੍ਹ ਸਵੇਰੇ 8 ਵਜੇ ਖੇਡ ਸ਼ੁਰੂ ਕਰਨ ਦਾ ਫੈਸਲਾ ਲਿਆ ਜਾਵੇਗਾ।"
ਪਿਛਲੇ ਚਾਰ ਦਿਨਾਂ ਵਿੱਚ ਇਸ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਹੈ। ਪਹਿਲੇ ਦੋ ਦਿਨ ਆਊਟਫੀਲਡ ਗਿੱਲੀ ਸੀ ਜਿਸ ਕਾਰਨ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਲਈ ਇਸ ਮੈਦਾਨ ਦੀ ਤਿਆਰੀ 'ਤੇ ਸਵਾਲ ਖੜ੍ਹੇ ਹਨ। ਟੈਸਟ ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਸਿਰਫ 7 ਮੈਚ ਹੀ ਅਜਿਹੇ ਹਨ ਜੋ ਇਕ ਵੀ ਗੇਂਦ ਸੁੱਟੇ ਬਿਨਾਂ ਹੀ ਛੱਡ ਦਿੱਤੇ ਗਏ ਹਨ। 1998 ਵਿੱਚ ਨਿਊਜ਼ੀਲੈਂਡ ਟੀਮ ਦਾ ਡੁਨੇਡਿਨ ਟੈਸਟ ਵੀ ਇਸੇ ਤਰ੍ਹਾਂ ਮੀਂਹ ਕਾਰਨ ਰੱਦ ਹੋ ਗਿਆ ਸੀ। ਅਫਗਾਨਿਸਤਾਨ ਇਸ ਮੈਚ ਦਾ ਮੇਜ਼ਬਾਨ ਹੈ ਜਿਸ ਨੂੰ ਚੋਟੀ ਦੀਆਂ ਟੀਮਾਂ ਖਿਲਾਫ ਖੇਡਣ ਦਾ ਮੌਕਾ ਨਹੀਂ ਮਿਲਦਾ। 2017 ਵਿੱਚ ਆਈਸੀਸੀ ਤੋਂ ਟੈਸਟ ਟੀਮ ਦਾ ਦਰਜਾ ਮਿਲਣ ਤੋਂ ਬਾਅਦ ਇਹ ਉਸਦਾ ਦਸਵਾਂ ਟੈਸਟ ਹੈ। ਇਹ ਟੈਸਟ ਆਈਸੀਸੀ ਵਿਸ਼ਵ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ। ਨਿਊਜ਼ੀਲੈਂਡ ਦੀ ਟੀਮ ਹੁਣ ਸ਼੍ਰੀਲੰਕਾ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਤੋਂ ਬਾਅਦ 16 ਅਕਤੂਬਰ ਤੋਂ ਭਾਰਤ 'ਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।


author

Aarti dhillon

Content Editor

Related News