ਕੋਹਲੀ ਦੀ ਸੁਰੱਖਿਆ 'ਚ ਕੋਤਾਹੀ ਦਾ ਮਾਮਲਾ, ਵਿਰਾਟ ਨਾਲ ਸੈਲਫ਼ੀ ਲੈਣ ਵਾਲੇ ਪ੍ਰਸ਼ੰਸਕ ਗ੍ਰਿਫ਼ਤਾਰ

03/14/2022 5:00:29 PM

ਬੈਂਗਲੁਰੂ- ਕ੍ਰਿਕਟਰ ਵਿਰਾਟ ਕੋਹਲੀ ਦੇ ਚਾਰ ਪ੍ਰਸ਼ੰਸਕਾਂ ਨੂੰ ਬੈਂਗਲੁਰੂ 'ਚ ਆਪਣੇ ਪਸੰਦੀਦਾ ਸਟਾਰ ਦੇ ਨਾਲ ਸੈਲਫ਼ੀ ਲੈਣ ਦੇ ਲਈ ਸੁਰੱਖਿਆ ਘੇਰੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਕੱਬਨ ਪਾਰਕ ਥਾਣਾ ਖੇਤਰ 'ਚ ਐੱਫ. ਆਈ. ਆਰ. (ਫਰਸਟ ਇਨਫਰਮੇਸ਼ਨ ਰਿਪੋਰਟ) ਦਰਜ ਕੀਤੀ ਗਈ ਹੈ। ਦੋਸੀ ਪ੍ਰਸ਼ੰਸਕਾਂ 'ਚੋਂ ਇਕ ਕਾਲਾਬੁਰਾਗੀ ਤੋਂ ਤੇ ਹੋਰ ਬੈਂਗਲੁਰੂ ਤੋਂ ਹਨ ਜਿਨ੍ਹਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਹ ਘਟਨਾ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਡੇ ਨਾਈਟ ਟੈਸਟ ਦੇ ਦੂਜੇ ਦਿਨ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਵਾਪਰੀ।

ਇਹ ਵੀ ਪੜ੍ਹੋ : ਪ੍ਰਸ਼ੰਸਕਾਂ ਦੇ ਮੈਦਾਨ 'ਚ ਅਚਾਨਕ ਦਾਖ਼ਲ ਹੋਣ ਸਬੰਧੀ ਬੁਮਰਾਹ ਦਾ ਬਿਆਨ ਆਇਆ ਸਾਹਮਣੇ

ਇਨ੍ਹਾਂ ਚਾਰਾਂ 'ਤੇ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਤਵਾਰ ਰਾਤ ਕਰੀਬ ਸਵਾ ਦਸ ਵਜੇ ਕ੍ਰਿਕਟਰ ਨਾਲ ਸੈਲਫ਼ੀ ਲੈਣ ਲਈ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਇਹ ਚਾਰੋ ਵਿਰਾਟ ਕੋਹਲੀ ਵਲ ਦੌੜੇ। ਹਾਲਾਂਕਿ ਵਿਰਾਟ ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੈਫਲੀ ਖਿੱਚਣ ਨੂੰ ਤਿਆਰ ਹੋ ਗਏ ਪਰ ਇਸ ਨਾਲ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਮੁਸ਼ਕਲ 'ਚ ਫਸ ਗਏ। ਕੱਬਨ ਪਾਰਕ ਪੁਲਸ ਨੇ ਤੁਰੰਤ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੋਸ਼ੀਆਂ 'ਚੋਂ ਦੋ ਨਾਬਾਲਗ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : 6 ਭਾਰਤੀਆਂ ਨੇ ਏਸ਼ੀਅਨ ਯੂਥ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਲਗਾਇਆ ਗੋਲਡਨ ਪੰਚ

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਲਈ ਬੈਂਗਲੁਰੂ ਦੂਜਾ ਘਰ ਹੈ ਕਿਉਂਕਿ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਇਸੇ ਸ਼ਹਿਰ ਤੋਂ ਹੈ। ਵਿਰਾਟ ਦਾ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰਜ਼ ਲਈ ਬੈਂਗਲੁਰੂ 'ਚ ਖੇਡਦੇ ਹੋਏ ਇੱਥੋਂ ਦੇ ਲੋਕਾਂ ਦੇ ਨਾਲ ਇਕ ਖ਼ਾਸ ਪ੍ਰੇਮ ਵੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News