ਸਾਬਕਾ ਭਾਰਤੀ ਚੋਣਕਰਤਾ ਨੇ ਦੱਸਿਆ- T-20 WC ''ਚ ਵਿਰਾਟ ਨੂੰ ਕਿਸ ਨੰਬਰ ''ਤੇ ਕਰਨੀ ਚਾਹੀਦੀ ਹੈ ਬੱਲੇਬਾਜ਼ੀ

09/28/2021 6:32:30 PM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਖ਼ਤਮ ਹੋਣ ਦੇ 2 ਦਿਨ ਬਾਅਦ ਹੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਓਮਾਨ ’ਚ ਟੀ 20 ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ। ਬੀ. ਸੀ. ਸੀ. ਆਈ. ਨੇ ਵੀ ਇਸ ਟੂਰਨਾਮੈਂਟ ਲਈ 15 ਮੈਂਬਰੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ ਟੀਮ ਦੇ ਕਪਤਾਨ ਹੋਣਗੇ, ਹਾਲਾਂਕਿ ਉਹ ਆਖਰੀ ਵਾਰ ਇਸ ਟੂਰਨਾਮੈਂਟ ’ਚ ਭਾਰਤ ਦੀ ਟੀ 20 ਟੀਮ ਦੀ ਕਮਾਨ ਸੰਭਾਲਣਗੇ। ਇਸ ਤੋਂ ਬਾਅਦ ਉਹ ਫਾਰਮੈਟ ’ਚ ਬਤੌਰ ਬੱਲੇਬਾਜ਼ ਖੇਡਣਗੇ। ਇਹ ਤਾਂ ਭਵਿੱਖ ਦੀ ਗੱਲ ਹੋਈ ਪਰ ਵਿਰਾਟ ਇਸ ਵਿਸਵ ਕੱਪ ’ਚ ਕਪਤਾਨੀ ਦੇ ਨਾਲ ਨਵੀਂ ਭੂਮਿਕਾ ਵੀ ਨਿਭਾਅ ਸਕਦੇ ਹਨ। ਘੱਟ ਤੋਂ ਘੱਟ ਸਾਬਕਾ ਵਿਕਟਕੀਪਰ ਸਬਾ ਕਰੀਮ ਦਾ ਇਸ ਤਰ੍ਹਾਂ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਗੱਲ ਦੀ ਉੱਚ ਸੰਭਾਵਨਾ ਲੱਗਦੀ ਹੈ ਕਿ ਵਿਰਾਟ ਟੀ 20 ਵਿਸ਼ਵ ਕੱਪ ’ਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।

ਸਬਾ ਨੇ ਖੇਡਨੀਤੀ ਪਾਡਕਾਸਟ ’ਤੇ ਕਿਹਾ ਕਿ ਹੁਣ ਲੱਗਦਾ ਹੈ ਕਿ ਵਿਰਾਟ ਕੋਹਲੀ ਟੀ 20 ਵਿਸ਼ਵ ਕੱਪ ’ਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਕਿਉਂਕਿ ਉਹ ਇਸ ਰੋਲ ਨੂੰ ਪਸੰਦ ਕਰ ਰਹੇ ਹਨ। ਉਹ ਆਈ. ਪੀ. ਐੱਲ. 2021 ’ਚ ਵਧੀਆ ਸਟ੍ਰਾਇਕ ਰੇਟ ਨਾਲ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਿਹੜਾ ਸ਼ਾਟ ਕਦ ਖੇਡਦੇ ਹਨ ਤੇ ਕਿੰਨਾ ਜੋਖਮ ਉਠਾਉਣਾ ਹੈ, ਉਹ ਲੀਗ ’ਚ ਇਸ ਨੂੰ ਵਧੀਆ ਲਾਗੂ ਕਰ ਰਹੇ ਹਨ। ਆਈ. ਪੀ. ਐੱਲ. 2021 ਦੇ ਦੂਜੇ ਪੜਾਅ ’ਚ ਵਿਰਾਟ ਦੀ ਟੀਮ ਆਰ. ਸੀ. ਬੀ. ਨੇ ਹੁਣ ਤਕ 3 ਮੈਚ ਖੇਡੇ ਹਨ ਤੇ ਤਿੰਨਾਂ ਚ ਹੀ ਉਨ੍ਹਾਂ ਨੇ ਓਪਨਿੰਗ ਕੀਤੀ ਹੈ ਤੇ ਲਗਾਤਾਰ ਦੋ ਅਰਧ ਸੈਂਕੜੇ ਜੜੇ ਹਨ।

ਆਰ. ਸੀ. ਬੀ. ਨੇ ਟੂਰਨਾਮੈਂਟ ਦੇ ਪਹਿਲੇ ਹਾਫ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਯੂ. ਏ. ਈ. ਲੀਗ ਦੇ ਪਹਿਲੇ ਦੋ ਮੈਚਾਂ ’ਚ ਟੀਮ ਨੇ ਸੰਘਰਸ਼ ਕੀਤਾ, ਹਾਲਾਂਕਿ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਆ ਖਿਲਾਫ਼ ਪਿਛਲੇ ਮੈਚ ’ਚ ਟੀਮ ਨੇ 54 ਦੌੜਾਂ ਨਾਲ ਜਿੱਤ ਦਰਜ ਕਰਕੇ ਮਜ਼ਬੂਤ ਵਾਪਸੀ ਕੀਤੀ। ਇਸ ਮੈਚ ’ਚ ਵਿਰਾਟ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।


Tarsem Singh

Content Editor

Related News