ਬੀ. ਸੀ. ਬੀ. ਦਾ ਕੋਚਿੰਗ ਪ੍ਰਸਤਾਵ ਸਵੀਕਾਰ ਨਹੀਂ ਕਰੇਗਾ ਬਾਂਗੜ

Thursday, Mar 19, 2020 - 11:28 AM (IST)

ਬੀ. ਸੀ. ਬੀ. ਦਾ ਕੋਚਿੰਗ ਪ੍ਰਸਤਾਵ ਸਵੀਕਾਰ ਨਹੀਂ ਕਰੇਗਾ ਬਾਂਗੜ

ਨਵੀਂ ਦਿੱਲੀ (ਭਾਸ਼ਾ)— ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਨੇ ਨਿੱਜੀ ਅਤੇ ਪੇਸ਼ੇਵਰ ਹਾਲਾਤਾਂ ਕਾਰਨ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦਾ ਟੈਸਟ ਟੀਮ ਦਾ ਸਲਾਹਕਾਰ ਦਾ ਪ੍ਰਸਤਾਵ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਬੀ. ਸੀ. ਬੀ. ਨੇ 8 ਹਫਤੇ ਪਹਿਲਾਂ ਬਾਂਗੜ ਦੇ ਸਾਹਮਣੇ ਟੈਸਟ ਕ੍ਰਿਕਟ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਕੋਚਿੰਗ ਦੇਣ ਦਾ ਪ੍ਰਸਤਾਵ ਰੱਖਿਆ ਸੀ ਪਰ ਉਹ ਉਸ ਨੂੰ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਸਟਾਰ ਸਪੋਰਟਸ ਦੇ ਨਾਲ 2 ਸਾਲ ਦਾ ਕਰਾਰ ਕੀਤਾ ਹੈ।PunjabKesari

ਬਾਂਗੜ ਨੇ ਕਿਹਾ ਕਿ ਉਨ੍ਹਾਂ ਨੇ 8 ਹਫ਼ਤੇ ਪਹਿਲਾਂ ਮੇਰੇ ਸਾਹਮਣੇ ਪ੍ਰਸਤਾਵ ਰੱਖਿਆ ਸੀ ਪਰ ਮੈਂ ਸਟਾਰ ਦੇ ਨਾਲ ਆਪਣੇ ਕਰਾਰ ਨੂੰ ਆਖਰੀ ਰੂਪ ਦੇ ਦਿੱਤਾ ਹੈ, ਜਿਸਦੇ ਨਾਲ ਮੈਨੂੰ ਆਪਣੀ ਨਿਜੀ ਅਤੇ ਪੇਸ਼ੇਵਰ ਹਾਲਾਤਾਂ ਦੇ ਵਿਚਾਲੇ ਸੰਤੁਲਨ ਬਿਠਾਉਣ ਦਾ ਮੌਕਾ ਮਿਲੇਗਾ। ਹਾਲਾਂਕਿ ਮੈਂ ਭਵਿੱਖ ’ਚ ਬੀ. ਸੀ. ਬੀ. ਦੇ ਨਾਲ ਕੰਮ ਕਰਨ ਲਈ ਤਿਆਰ ਹਾਂ।

ਦੱਖਣੀ ਅਫਰੀਕਾ ਦੇ ਸਾਬਕ ਕ੍ਰਿਕਟਰ ਨੀਲ ਮੈਕੇਂਜੀ ਇਸ ਸਮੇਂ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਬੰਗਲਾਦੇਸ਼ ਦੇ ਬੱਲੇਬਾਜ਼ੀ ਸਲਾਹਕਾਰ ਹਨ। ਬਾਂਗਰ 2014 ਤੋਂ 2019 ਤੱਕ ਭਾਰਤੀ ਟੀਮ ਦੇ ਨਾਲ ਜੁੜੇ ਰਹੇ।  ਸਤੰਬਰ ’ਚ ਘਰੇਲੂ ਸਤਰ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਵਿਕਰਮ ਰਾਠੌੜ ਨੇ ਲਈ।


author

Davinder Singh

Content Editor

Related News