ਅਮਫਾਨ ਤੂਫਾਨ ਨਾਲ ਪ੍ਰਭਾਵਿਤ ਪੱਛਮ ਬੰਗਾਲ ਦੀ ਮਦਦ ਲਈ ਅੱਗੇ ਆਏ ਫੁੱਟਬਾਲਰ
Thursday, May 28, 2020 - 05:53 PM (IST)

ਸਪੋਰਟਸ ਡੈਸਕ— ਭਾਰਤ ਦੇ ਮਸ਼ਹੂਰ ਫੁੱਟਬਾਲਰ ਚੱਕਰਵਤੀ ਅਮਫਾਨ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਅੱਗੇ ਗਏ ਹਨ। ਪ੍ਰਭਾਵਿਤ ਲੋਕਾਂ ਦੀ ਮਦਦ ਲਈ 38 ਫੁੱਟਬਾਲਰ ਅੱਗੇ ਆਏ ਹਨ। ਖਿਡਾਰੀਆਂ ਦੇ ਇਸ ਗਰੁੱਪ ਨੂੰ ‘ਮਨੁੱਖਤਾ ਦੇ ਖਿਡਾਰੀ' ਨਾਂ ਦਿੱਤਾ ਗਿਆ ਹੈ ਅਤੇ ਇਸ ’ਚ ਸੁਬਰਤ ਪਾਲ, ਮੇਹਤਾਬ ਹੁਸੈਨ, ਅਰਨਬ ਮੰਡਲ, ਸੁਭਾਸ਼ੀਸ਼ ਰਾਏ ਚੌਧਰੀ, ਸੰਦੀਪ ਨੰਦੀ, ਪ੍ਰਣਏ ਬਲਰਾਮ ਜੀ, ਪ੍ਰੀਤਮ ਕੋਟਲ, ਸੌਵਿਕ ਘੋਸ਼ ਜਿਵੇਂ ਖਿਡਾਰੀ ਸ਼ਾਮਲ ਹਨ।
ਪਾਲ ਨੇ ਕਿਹਾ, ‘‘ਪ੍ਰਸ਼ੰਸਕਾਂ ਦਾ ਪਿਆਰ ਹੀ ਫੁੱਟਬਾਲਰ ਦਾ ਜੀਵਨ ਹੁੰਦਾ ਹੈ। ਸਾਨੂੰ ਲੱਗਦਾ ਹੈ ਕਿ ਇਹ ਚੱਕਰਵਾਤ ਅਮਫਾਨ ਦੇ ਕਹਿਰ ਦਾ ਸਾਹਮਣਾ ਕਰਨ ਵਾਲਿਆਂ ਦੀ ਮਦਦ ਦਾ ਸਮਾਂ ਹੈ। ਮੁਸ਼ਕਿਲ ਦੇ ਸਮੇਂ ਇਕ-ਦੂਜੇ ਦੀ ਮਦਦ ਕਰਨੀ ਹੀ ਜੀਵਨ ਹੈ। ਮੈਂ ਸਾਰਿਆਂ ਤੋਂ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਓ ਅਤੇ ਮਦਦ ਕਰੋ।