ਫੁੱਟਬਾਲਰ ਕ੍ਰਿਸਟੀਅਨ ਐਰੀਕਸਨ ਨੂੰ ਪਿਆ ਸੀ ਦਿਲ ਦਾ ਦੌਰਾ, ਹੁਣ ਵਾਪਸੀ ਦੀ ਤਿਆਰੀ ''ਚ

Wednesday, Jan 05, 2022 - 06:00 PM (IST)

ਫੁੱਟਬਾਲਰ ਕ੍ਰਿਸਟੀਅਨ ਐਰੀਕਸਨ ਨੂੰ ਪਿਆ ਸੀ ਦਿਲ ਦਾ ਦੌਰਾ, ਹੁਣ ਵਾਪਸੀ ਦੀ ਤਿਆਰੀ ''ਚ

ਕੋਪੇਨਹੇਗਨ- ਯੂਰਪੀ ਚੈਂਪੀਅਨਸ਼ਿਪ 'ਚ ਫਿਨਲੈਂਡ ਦੇ ਖ਼ਿਲਾਫ਼ ਪਹਿਲੇ ਹੀ ਮੈਚ 'ਚ ਦਿਲ ਦਾ ਦੌਰਾ ਪੈਣ ਨਾਲ ਬਾਹਰ ਹੋਏ ਡੈਨਮਾਰਕ ਦੇ ਕ੍ਰਿਸਟੀਅਨ ਐਰੀਕਸਨ ਨਵੰਬਰ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਜ਼ਰੀਏ ਫੁੱਟਬਾਲ ਦੇ ਮੈਦਾਨ 'ਤੇ ਵਾਪਸੀ ਕਰਨਾ ਚਾਹੁੰਦੇ ਹਨ। 29 ਸਾਲਾ ਐਰੀਕਸਨ ਨੇ ਜੂਨ 'ਚ ਉਸ ਹਾਦਸੇ ਦੇ ਬਾਅਦ ਤੋਂ ਇਕ ਵੀ ਮੈਚ ਨਹੀਂ ਖੇਡਿਆ ਹੈ। 

ਉਹ ਇਟਲੀ 'ਚ ਖੇਡ ਨਹੀਂ ਸਕੇ ਸਨ ਜਿਸ ਦੀ ਵਜ੍ਹਾ ਨਾਲ ਇੰਟਰ ਮਿਲਾਨ ਦੇ ਨਾਲ ਉਨ੍ਹਾਂ ਦਾ ਕਰਾਰ ਆਪਸੀ ਸਹਿਮਤੀ ਨਾਲ ਰੱਦ ਕਰ ਦਿੱਤਾ ਗਿਆ। ਐਰੀਕਸਨ ਨੇ ਡੈਨਮਾਰਕ ਦੇ ਪ੍ਰਸਾਰਕ ਡੀ. ਆਰ. ਵਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੇਰਾ ਟੀਚਾ ਕਤਰ 'ਚ ਵਿਸ਼ਵ ਕੱਪ ਖੇਡਣਾ ਹੈ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਪਰ ਫ਼ਿਲਹਾਲ ਉਹ ਕਿਸੇ ਕਲੱਬ ਨਾਲ ਨਹੀਂ ਜੁੜੇ ਹਨ।


author

Tarsem Singh

Content Editor

Related News