ਵਿਰਾਟ ਕੋਹਲੀ ਦੇ ਅਜਿਹੇ ਪੰਜ ਸ਼ਾਨਦਾਰ ਰਿਕਾਰਡਜ਼ ਜਿਨ੍ਹਾਂ ਨੂੰ ਤੋੜਨਾ ਹੈ ਬਹੁਤ ਮੁਸ਼ਕਲ
Sunday, Nov 05, 2023 - 02:46 PM (IST)
ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਐਤਵਾਰ ਯਾਨੀ ਅੱਜ 35 ਸਾਲ ਦੇ ਹੋ ਗਏ ਹਨ। ਕੋਹਲੀ ਲਈ ਉਮਰ ਸਿਰਫ਼ ਇਕ ਨੰਬਰ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ। ਵਿਰਾਟ ਆਪਣੀ ਫਿੱਟ ਬਾਡੀ ਲਈ ਪੂਰੀ ਦੁਨੀਆ 'ਚ ਮਸ਼ਹੂਰ ਹਨ।
ਕੋਹਲੀ ਸਰੀਰਕ ਤੌਰ 'ਤੇ ਤੰਦਰੁਸਤ ਹੋਣ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਹਨ। ਇਹੀ ਕਾਰਨ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਘਬਰਾਉਂਦੇ ਨਹੀਂ ਤੇ ਜਿਵੇਂ ਦਬਾਅ 'ਚ ਸੁਧਾਰ ਕਰਨਾ ਉਨ੍ਹਾਂ ਦੀ ਪੁਰਾਣੀ ਆਦਤ ਹੈ। ਕੋਹਲੀ ਰਿਕਾਰਡਾਂ ਦੇ ਬੇਤਾਜ ਬਾਦਸ਼ਾਹ ਹਨ ਤੇ ਉਹ ਹਰ ਮੈਚ ਦੇ ਨਾਲ ਨਵੇਂ ਰਿਕਾਰਡ ਬਣਾਉਂਦੇ ਜਾ ਰਹੇ ਹਨ।
ਇਹ ਵੀ ਪੜ੍ਹੋ : ਜਨਮਦਿਨ ਵਿਸ਼ੇਸ਼ : 0ਵੀਂ ਗੇਂਦ 'ਤੇ ਵਿਕਟ ਲੈਣ ਵਾਲੇ ਪਹਿਲੇ ਅਤੇ ਇਕਮਾਤਰ ਕ੍ਰਿਕਟਰ ਹਨ ਵਿਰਾਟ ਕੋਹਲੀ
ਹਾਲਾਂਕਿ ਵਿਰਾਟ ਨੇ ਕੁਝ ਅਜਿਹੇ ਅਨੋਖੇ ਰਿਕਾਰਡ ਵੀ ਬਣਾਏ ਹਨ ਜਿਨ੍ਹਾਂ ਨੂੰ ਤੋੜਨਾ ਅਸੰਭਵ ਲੱਗਦਾ ਹੈ। ਆਓ ਤੁਹਾਨੂੰ ਉਨ੍ਹਾਂ ਦੇ ਜਨਮਦਿਨ 'ਤੇ ਅਜਿਹੇ ਪੰਜ ਰਿਕਾਰਡਾਂ ਬਾਰੇ ਦੱਸਦੇ ਹਾਂ।
ਇੱਕੋ ਮੈਚ 'ਚ ਸੈਂਕੜਾ ਤੇ ਡਕ
ਸਾਲ 2018 'ਚ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਈਡਨ ਗਾਰਡਨ 'ਚ ਖੇਡੇ ਗਏ ਟੈਸਟ ਮੈਚ 'ਚ ਬਤੌਰ ਕਪਤਾਨ ਅਨੋਖਾ ਰਿਕਾਰਡ ਬਣਾਇਆ ਸੀ। ਵਿਰਾਟ ਇਸ ਮੈਚ ਦੀ ਪਹਿਲੀ ਪਾਰੀ 'ਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ ਸਨ, ਜਦਕਿ ਦੂਜੀ ਪਾਰੀ 'ਚ ਉਨ੍ਹਾਂ ਸੈਂਕੜਾ ਜੜਿਆ ਸੀ। ਵਿਰਾਟ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਇਕੋ ਟੈਸਟ ਮੈਚ 'ਚ ਆਊਟ ਤੇ ਸੈਂਕੜਾ ਜਮਾਇਆ।
ਚੇਜ਼ ਕਰਦੇ ਹੋਏ ਸਭ ਤੋਂ ਵੱਧ ਸੈਂਕੜੇ
ਵਿਰਾਟ ਕੋਹਲੀ ਨੂੰ ਵਨਡੇ ਕ੍ਰਿਕਟ 'ਚ ਚੇਜ਼ ਮਾਸਟਰ ਵੀ ਕਿਹਾ ਜਾਂਦਾ ਹੈ। ਕੋਹਲੀ ਨੇ 50 ਓਵਰਾਂ ਦੇ ਫਾਰਮੈਟ 'ਚ ਦੌੜਾਂ ਦਾ ਪਿੱਛਾ ਕਰਦੇ ਹੋਏ ਹੁਣ ਤਕ ਕੁੱਲ 26 ਸੈਂਕੜੇ ਜੜੇ ਹਨ। ਇਸ ਮਾਮਲੇ 'ਚ ਵਿਰਾਟ ਸਚਿਨ ਤੇਂਦੁਲਕਰ ਤੋਂ ਵੀ ਅੱਗੇ ਹਨ। ਸਚਿਨ ਨੇ ਪਿੱਛਾ ਕਰਦੇ ਹੋਏ ਆਪਣੇ ਕਰੀਅਰ 'ਚ 17 ਸੈਂਕੜੇ ਲਗਾਏ ਹਨ।
ਸਭ ਤੋਂ ਤੇਜ਼ 10 ਹਜ਼ਾਰ ਦੌੜਾਂ
ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 10,000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ ਸਾਲ 2018 'ਚ ਵੈਸਟਇੰਡੀਜ਼ ਖਿਲਾਫ ਲਗਾਤਾਰ ਦੋ ਸੈਂਕੜੇ ਲਗਾ ਕੇ ਇਹ ਮੁਕਾਮ ਹਾਸਲ ਕੀਤਾ ਸੀ। ਵਿਰਾਟ ਨੇ ਆਪਣੀ 205ਵੀਂ ਪਾਰੀ ਵਿੱਚ ਇਹ ਉਪਲਬਧੀ ਹਾਸਲ ਕੀਤੀ ਅਤੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ। ਸਚਿਨ ਨੇ ਇਹ ਉਪਲਬਧੀ ਆਪਣੀ 259ਵੀਂ ਪਾਰੀ ਵਿੱਚ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਦੇ ਜਨਮਦਿਨ 'ਤੇ ਸਾਂਝਾ ਕੀਤਾ ਖ਼ਾਸ ਨੋਟ
ਗੇਂਦ ਸੁੱਟੇ ਬਿਨਾਂ ਵਿਕਟ ਲਈ
ਵਿਰਾਟ ਨੇ ਬੱਲੇ ਨਾਲ ਤਾਂ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ ਪਰ ਗੇਂਦ ਨਾਲ ਵੀ ਕੋਹਲੀ ਨੇ ਅਜਿਹਾ ਅਨੋਖਾ ਕਾਰਨਾਮਾ ਕੀਤਾ ਹੈ ਜੋ ਅੱਜ ਤਕ ਕੋਈ ਗੇਂਦਬਾਜ਼ ਨਹੀਂ ਕਰ ਸਕਿਆ। 2011 'ਚ ਕੋਹਲੀ ਨੇ ਇੰਗਲੈਂਡ ਖਿਲਾਫ ਬਿਨਾਂ ਲੀਗਲ ਗੇਂਦ ਸੁੱਟੇ ਵਿਕਟ ਲਈ ਸੀ। ਦਰਅਸਲ, ਕੋਹਲੀ ਨੇ ਵਾਈਡ ਗੇਂਦ ਸੁੱਟੀ ਸੀ, ਜਿਸ 'ਤੇ ਕੇਵਿਨ ਪੀਟਰਸਨ ਅੱਗੇ ਵਧਣ ਅਤੇ ਸ਼ਾਟ ਲੈਣ ਦੀ ਕੋਸ਼ਿਸ਼ 'ਚ ਸਟੰਪ ਆਊਟ ਹੋ ਗਏ ਸਨ।
ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ
ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ ਕ੍ਰਿਕਟ ਦੇ ਵਿਸ਼ਵ ਕੱਪ 'ਚ 27 ਮੈਚਾਂ 'ਚ 81.50 ਦੀ ਔਸਤ ਨਾਲ 1141 ਦੌੜਾਂ ਬਣਾਈਆਂ ਹਨ। ਵਿਰਾਟ ਨੇ ਇਸ ਦੌਰਾਨ 13 ਅਰਧ ਸੈਂਕੜੇ ਵੀ ਜੜੇ। ਇਸ ਦੇ ਨਾਲ ਹੀ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂ ਹੈ, ਉਨ੍ਹਾਂ ਨੇ ਸਾਲ 2014 ਵਿੱਚ ਖੇਡੇ ਗਏ ਛੇ ਮੈਚਾਂ ਵਿੱਚ 319 ਦੌੜਾਂ ਬਣਾਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ