FIFA World Cup 2026: ਪ੍ਰਾਈਜ਼ ਮਨੀ 'ਚ 50 ਫ਼ੀਸਦੀ ਦਾ ਵਾਧਾ, ਜੇਤੂ ਟੀਮ 'ਤੇ ਹੋਵੇਗੀ 476 ਕਰੋੜ ਰੁਪਏ ਦੀ ਬਾਰਿਸ਼
Friday, Jun 12, 2026 - 05:12 AM (IST)
ਸਪੋਰਟਸ ਡੈਸਕ : ਖੇਡ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਫੁੱਟਬਾਲ ਵਿਸ਼ਵ ਕੱਪ 2026 ਦਾ ਆਗਾਜ਼ ਇਸ ਵਾਰ 11 ਜੂਨ (ਭਾਰਤੀ ਸਮੇਂ ਅਨੁਸਾਰ 12 ਜੂਨ) ਤੋਂ ਹੋਣ ਜਾ ਰਿਹਾ ਹੈ। ਇਸ ਵਾਰ ਫੀਫਾ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਨਾਮੀ ਰਾਸ਼ੀ (ਪ੍ਰਾਈਜ਼ ਮਨੀ) ਵਿੱਚ ਭਾਰੀ ਵਾਧਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਹੈ। ਸਰੋਤਾਂ ਅਨੁਸਾਰ, ਇਸ ਵਾਰ ਇਨਾਮੀ ਪੂਲ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਲਗਭਗ 50 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਕੁੱਲ 8299 ਕਰੋੜ ਰੁਪਏ ਹੋਣਗੇ ਖ਼ਰਚ
ਫੀਫਾ ਵੱਲੋਂ ਐਲਾਨੇ ਗਏ ਨਵੇਂ ਪ੍ਰਾਈਜ਼ ਪੂਲ ਅਨੁਸਾਰ, ਕੁੱਲ 655 ਮਿਲੀਅਨ ਯੂਐੱਸ ਡਾਲਰ (ਲਗਭਗ 6241 ਕਰੋੜ ਰੁਪਏ) ਦੀ ਰਾਸ਼ੀ ਤੈਅ ਕੀਤੀ ਗਈ ਹੈ। ਜੇਕਰ ਇਸ ਵਿੱਚ ਕੁਆਲੀਫਾਈ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ ਦਿੱਤੀ ਜਾਣ ਵਾਲੀ 10 ਮਿਲੀਅਨ ਡਾਲਰ ਦੀ ਕੁਆਲੀਫਿਕੇਸ਼ਨ ਫੀਸ ਨੂੰ ਵੀ ਜੋੜ ਦਿੱਤਾ ਜਾਵੇ, ਤਾਂ ਫੀਫਾ ਇਸ ਮੈਗਾ ਈਵੈਂਟ 'ਤੇ ਕੁੱਲ 8299 ਕਰੋੜ ਰੁਪਏ ਖਰਚ ਕਰੇਗਾ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦਾ ਸ਼ਾਨਦਾਰ ਉਦਘਾਟਨ: ਓਪਨਿੰਗ ਸੈਰਾਮਨੀ ’ਚ ਸ਼ਕੀਰਾ ਨੇ ਲੁੱਟੀ ਮਹਿਫਿਲ
ਜੇਤੂ ਅਤੇ ਉਪ-ਜੇਤੂ ਟੀਮਾਂ ਹੋਣਗੀਆਂ ਮਾਲਾਮਾਲ
ਵਿਸ਼ਵ ਕੱਪ ਦੀ ਟਰਾਫੀ ਜਿੱਤਣ ਵਾਲੀ ਟੀਮ ਨੂੰ 50 ਮਿਲੀਅਨ ਯੂਐੱਸ ਡਾਲਰ ਯਾਨੀ ਲਗਭਗ 476 ਕਰੋੜ ਰੁਪਏ ਮਿਲਣਗੇ। ਇਸੇ ਤਰ੍ਹਾਂ ਫਾਈਨਲ ਵਿੱਚ ਹਾਰਨ ਵਾਲੀ (ਰਨਰਅੱਪ) ਟੀਮ ਨੂੰ ਵੀ 33 ਮਿਲੀਅਨ ਯੂਐੱਸ ਡਾਲਰ (ਲਗਭਗ 314 ਕਰੋੜ ਰੁਪਏ) ਦੀ ਵੱਡੀ ਰਾਸ਼ੀ ਦਿੱਤੀ ਜਾਵੇਗੀ। ਤੀਜੇ ਅਤੇ ਚੌਥੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 276 ਕਰੋੜ ਅਤੇ 257 ਕਰੋੜ ਰੁਪਏ ਮਿਲਣਗੇ।
ਹਰ ਹਿੱਸਾ ਲੈਣ ਵਾਲੀ ਟੀਮ ਦੀ ਲਾਟਰੀ
ਇਸ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਹੀ ਟੀਮਾਂ ਲਈ ਫਾਇਦੇਮੰਦ ਸਾਬਤ ਹੋਵੇਗਾ। 48ਵੇਂ ਨੰਬਰ 'ਤੇ ਰਹਿਣ ਵਾਲੀ ਟੀਮ ਵੀ ਖਾਲੀ ਹੱਥ ਨਹੀਂ ਪਰਤੇਗੀ ਅਤੇ 86 ਕਰੋੜ ਰੁਪਏ ਆਪਣੇ ਨਾਲ ਲੈ ਕੇ ਜਾਵੇਗੀ। ਹੋਰ ਰੈਂਕਿੰਗਾਂ ਲਈ ਇਨਾਮੀ ਰਾਸ਼ੀ ਇਸ ਪ੍ਰਕਾਰ ਹੈ:
5ਵੇਂ ਤੋਂ 8ਵੇਂ ਸਥਾਨ ਤੱਕ: 181-181 ਕਰੋੜ ਰੁਪਏ
9ਵੇਂ ਤੋਂ 16ਵੇਂ ਸਥਾਨ ਤੱਕ: 143-143 ਕਰੋੜ ਰੁਪਏ
17ਵੇਂ ਤੋਂ 32ਵੇਂ ਸਥਾਨ ਤੱਕ: 105-105 ਕਰੋੜ ਰੁਪਏ
ਇਹ ਵੀ ਪੜ੍ਹੋ: ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਤਰੁਣ ਚੁੱਘ ਨੇ PM ਮੋਦੀ ਦਾ ਕੀਤਾ ਧੰਨਵਾਦ, ਕਿਹਾ-'ਭਰੋਸੇ 'ਤੇ ਖ਼ਰਾ ਉਤਰਾਂਗਾ'
ਤਿੰਨ ਦੇਸ਼ ਕਰਨਗੇ ਮੇਜ਼ਬਾਨੀ, ਖੇਡੇ ਜਾਣਗੇ 104 ਮੈਚ
ਫੁੱਟਬਾਲ ਵਿਸ਼ਵ ਕੱਪ 2026 ਦੀ ਮੇਜ਼ਬਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਸਾਂਝੇ ਤੌਰ 'ਤੇ ਕਰ ਰਹੇ ਹਨ। ਇਸ ਵਾਰ ਟੂਰਨਾਮੈਂਟ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 12 ਗਰੁੱਪਾਂ ਵਿੱਚ ਵੰਡਿਆ ਗਿਆ ਹੈ। 39 ਦਿਨਾਂ ਤੱਕ ਚੱਲਣ ਵਾਲੇ ਇਸ ਈਵੈਂਟ ਵਿੱਚ 16 ਵੱਖ-ਵੱਖ ਮੈਦਾਨਾਂ 'ਤੇ ਕੁੱਲ 104 ਮੈਚ ਖੇਡੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
