Federer ਨੂੰ ਰਿਟਾਇਰਮੈਂਟ ''ਤੇ ਮਿਲੀਆਂ ਸ਼ੁੱਭਕਾਮਨਾਵਾਂ ਪਰ ਇਸ ਟੈਨਿਸ ਸਟਾਰ ਨੇ ਕਰ ''ਤਾ ਇਹ ਪੁੱਠਾ ਕੰਮ

Tuesday, Sep 27, 2022 - 02:59 PM (IST)

Federer ਨੂੰ ਰਿਟਾਇਰਮੈਂਟ ''ਤੇ ਮਿਲੀਆਂ ਸ਼ੁੱਭਕਾਮਨਾਵਾਂ ਪਰ ਇਸ ਟੈਨਿਸ ਸਟਾਰ ਨੇ ਕਰ ''ਤਾ ਇਹ ਪੁੱਠਾ ਕੰਮ

ਸਪੋਰਟਸ ਡੈਸਕ : ਟੈਨਿਸ ਦੀ ਪੇਜੇ ਸਪਿਰਾਨੇਕ ਦੇ ਨਾਂ ਨਾਲ ਮਸ਼ਹੂਰ ਰੇਚਲ ਸਟੂਹਲਮੈਨ ਆਪਣੀ ਨਵੀਂ ਇੰਸਟਾਗ੍ਰਾਮ ਫੋਟੋ ਕਾਰਨ ਚਰਚਾ 'ਚ ਆ ਗਈ ਹੈ। ਰੇਚਲ ਨੇ ਲੇਵਰ ਕੱਪ 'ਚ ਰੋਜਰ ਫੈਡਰਰ ਦੇ ਮੁਕਾਬਲੇ ਤੋਂ ਪਹਿਲਾਂ ਲਾਲ ਅਤੇ ਕਾਲੇ ਰੰਗ ਦੀ ਡਰੈੱਸ ਪਹਿਨੀ ਸੀ। ਮੰਨਿਆ ਜਾ ਰਿਹਾ ਹੈ ਕਿ ਰੇਚਲ ਨੇ ਇਹ ਸਭ ਰੋਜਰ ਨੂੰ ਚਿੜ੍ਹਾਉਣ ਲਈ ਕੀਤਾ ਹੈ। 

ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਦਾ ਕੋਲਕਾਤਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ, ਮਹਿਲਾ IPL ਬਾਰੇ ਦੱਸੀ ਆਪਣੀ ਯੋਜਨਾ

PunjabKesari

PunjabKesari

ਰੋਜਰ ਲੇਵਰ ਕੱਪ 'ਚ ਟੀਮ ਯੂਰਪ ਵਲੋਂ ਖੇਡ ਰਹੇ ਸਨ ਜਦਕਿ ਰੇਚਲ ਟੀਮ ਵਰਲਡ ਦੀ ਜਰਸੀ ਯਾਨੀ ਕਿ ਲਾਲ ਅਤੇ ਕਾਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਈ। ਉਸਨੇ ਇੰਸਟਾ. 'ਤੇ ਪੋਸਟ ਫੋਟੋਆਂ ਨਾਲ ਲਿਖਿਆ - ਪਤਨ ਇੱਥੇ ਹੈ? ਅਤੇ ਅਜਿਹਾ ਹੀ ਲੇਵਰ ਕੱਪ ਹੈ। ਕੀ ਤੁਸੀਂ ਟੀਮ ਯੂਰਪ ਹੋ? ਜਾਂ ਟੀਮ ਵਰਲਡ?

PunjabKesari

PunjabKesari

PunjabKesari

ਫੈਡਰਰ ਨੇ ਅੰਤਰਰਾਸ਼ਟਰੀ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। ਉਸਨੇ ਆਪਣਾ ਆਖਰੀ ਮੈਚ ਲੇਵਰ ਕੱਪ ਵਿੱਚ ਖੇਡਿਆ ਸੀ। ਫੈਡਰਰ ਦੇ ਸੰਨਿਆਸ 'ਤੇ ਉਨ੍ਹਾਂ ਦੇ ਕੱਟੜ ਮੁਕਾਬਲੇਬਾਜ਼ ਰਹੇ ਰਾਫੇਲ ਨਡਾਲ ਵੀ ਭਾਵੁਕ ਹੋ ਗਏ। ਦੁਨੀਆ ਭਰ ਦੇ ਟੈਨਿਸ ਪ੍ਰੇਮੀਆਂ ਨੇ ਫੈਡਰਰ ਨੂੰ ਉਸ ਦੀ ਭਵਿੱਖ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਰ ਇਸ ਦੌਰਾਨ ਰੇਚਲ ਨੇ ਅਜਿਹੀ ਪੋਸਟ ਪਾ ਕੇ ਫੈਡਰਰ ਦੇ ਕੁਝ ਪ੍ਰਸ਼ੰਸਕਾਂ ਨੂੰ ਨਿਰਾਸ਼ ਵੀ ਕਰ ਦਿੱਤਾ।

ਇਹ ਵੀ ਪੜ੍ਹੋ : ਭਾਰਤ ਦੀ ਸਟਾਰ ਕ੍ਰਿਕਟਰ ਤਾਨੀਆ ਦੇ ਕਮਰੇ 'ਚ ਚੋਰਾਂ ਨੇ ਲਾਈ ਸੰਨ੍ਹ, ਲੈ ਗਏ ਕੀਮਤੀ ਸਾਮਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 
 


author

Tarsem Singh

Content Editor

Related News