ਜੋਕੋਵਿਚ ਸਿਨਾਸਿਨਾਟੀ ਮਾਸਟਰਸ ਦੇ ਕੁਆਟਰਫਾਈਨਲ 'ਚ, ਫੈਡਰਰ ਉਲਟਫੇਰ ਦਾ ਹੋਏ ਸ਼ਿਕਾਰ
Friday, Aug 16, 2019 - 01:23 PM (IST)

ਸਪੋਰਸਟ ਡੈਸਕ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਏ. ਟੀ. ਪੀ. ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਦਾਖਲ ਕੀਤਾ ਜਦ ਕਿ ਤੀਜੇ ਦਰਜੇ ਰੋਜਰ ਫੈਡਰਰ ਨੂੰ ਅਮਰੀਕੀ ਓਪਨ ਦੀਆਂ ਤਿਆਰੀਆਂ ਦੀ ਇਸ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਨੇ ਬੁੱਧਵਾਰ ਨੂੰ 90 ਮਿੰਟ ਤੱਕ ਚੱਲੇ ਮੁਕਾਬਲੇ 'ਚ ਸਪੇਨ ਦੇ 53 ਰੈਂਕਿੰਗ ਦੇ ਪਾਬਲੋ ਕਾਰੇਨੋ 'ਤੇ 6-3, 6-4 ਨਾਲ ਜਿੱਤ ਹਾਸਲ ਕੀਤੀ। ਪਿਛਲੇ ਚੈਂਪੀਅਨ ਜੋਕੋਵਿਚ ਕੁਆਰਟਰਫਾਈਨਲ 'ਚ ਫ਼ਰਾਂਸ ਦੇ ਲੁਕਾਸ ਪੌਲੀ ਨਾਲ ਭਿੜਣਗੇ ਜਿਨ੍ਹਾਂ ਨੇ ਰੂਸ ਦੇ ਕਾਰੇਨ ਖਾਚਾਨੋਵ ਨੂੰ 6-7,6-4,6-2 ਨਾਲ ਹਾਰ ਕੀਤਾ।
ਸਿਨਸਿਨਾਟੀ 'ਚ ਸੱਤ ਵਾਰ ਦੇ ਚੈਂਪੀਅਨ ਫੈਡਰਰ ਪਹਿਲੀ ਵਾਰ ਰੂਸ ਦੇ ਆਂਦਰੇ ਰੂਬਲੇਵ ਨਾਲ ਭਿੜ ਰਹੇ ਸਨ ਤੇ ਉਨ੍ਹਾਂ ਨੂੰ ਇਕ ਘੰਟੇ 'ਚ 3-6,4-6 ਨਾਲ ਉਲਟਫੇਰ ਦਾ ਸਾਹਮਣਾ ਕਰਨਾ ਪਿਆ। ਫੈਡਰਰ ਵਿੰਬਲਡਨ ਦੇ ਫਾਈਨਲ 'ਚ ਜੋਕੋਵਿਚ ਤੋਂ ਹਾਰਨੇ ਤੋਂ ਬਾਅਦ ਆਪਣਾ ਦੂਜਾ ਹੀ ਮੈਚ ਖੇਡ ਰਹੇ ਸਨ। ਉਥੇ ਹੀ ਮਹਿਲਾ ਵਰਗ 'ਚ ਟਾਪ ਦਰਜੇ ਦੀ ਐਸ਼ਲੇ ਬਾਰਟੀ ਨੇ ਏਨੇਟ ਕੋਂਟਾਵੇਟ 'ਤੇ 4-6,7-5,7-5 ਨਾਲ ਜਿੱਤ ਹਾਸਲ ਕਰ ਡਬਲਿਊਟੀਏ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ। ਪੰਜ ਵਾਰ ਦੀ ਗਰੈਂਡਸਲੈਮ ਚੈਂਪੀਅਨ ਮਾਰਿਆ ਸ਼ਾਰਾਪੋਵਾ ਨੂੰ ਬਾਹਰ ਕਰਨ ਵਾਲੀ ਬਾਰਟੀ ਹੁਣ ਯੂਨਾਨ ਦੀ ਮਾਰਿਆ ਸਕਾਰੀ ਨਾਲ ਭਿੜਣਗੇ।